ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਵਿਚ ਅੱਜ ਲਲਹੇੜੀ ਚੌਂਕ ਖੰਨਾ ਵਿਖੇ ਸਿੱਖ ਤੇ ਪੰਥ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਗਿਆ। ਇਸ ਰੋਸ ਮੁਜ਼ਾਹਰੇ ’ਚ ਹਲਕਾ ਖੰਨਾ, ਸਮਰਾਲਾ, ਪਾਇਲ ਤੇ ਸਾਹਨੇਵਾਲ ਦੇ ਆਗੂਆਂ ਤੇ ਵਰਕਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਹਲਕੇ ਦੀਆਂ ਬੀਬੀਆਂ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਈਆਂ। ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਘਟੀਆ ਹਰਕਤ ਕੀਤੀ ਗਈ ਹੈ, ਉਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਸਿੱਖ ਧਰਮ ’ਚ ਗੁਰੂ ਸਾਹਿਬਾਨਾਂ, ਭਗਤਾਂ, ਸ਼ਹੀਦਾਂ ਅਤੇ ਮਹਾਂਪੁਰਖਾਂ ਦਾ ਸਤਿਕਾਰ ਸਰਵਉੱਚ ਸਥਾਨ ਰੱਖਦਾ ਹੈ। ਇਸ ਲਈ ਧਾਰਮਿਕ ਭਾਵਨਾਵਾਂ ਨਾਲ ਜੁੜੇ ਕਿਸੇ ਵੀ ਮਾਮਲੇ ’ਚ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਹੋਵੇ, ਉਹ ਕਾਨੂੰਨ ਅਤੇ ਜਾਂਚ ਤੋਂ ਉੱਪਰ ਨਹੀਂ ਹੋ ਸਕਦਾ। ਯਾਦੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵਲੋਂ ਆਪਣੇ ਚਹੇਤੇ ਅਧਿਕਾਰੀਆਂ ਰਾਹੀਂ ਹਰਿਆਣਾ ਤੋਂ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਕੇ ਸੰਗਤ ਦੇ ਅੱਖਾਂ ਘਟਾਂ ਪਾਉਣ ਦੀ ਕੋਝੀ ਸਾਜ਼ਿਸ਼ ਕੀਤੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਆਪਣੇ ਖ਼ਿਲਾਫ਼ ਲਈ ਕਾਰਵਾਈ ਨੂੰ ਗ਼ਲਤ ਰੰਗਤ ਦੇਣ ਦਾ ਘਿਣਾਉਣਾ ਪਾਪ ਵੀ ਕੀਤਾ। ਜਿਹੜਾ ਬਖ਼ਸ਼ਣਯੋਗ ਨਹੀਂ ਹੈ। ਸੂਬੇ ਦੀ ਸੰਗਤ ਮੁੱਖ ਮੰਤਰੀ ਮਾਨ ਦੇ ਝੂਠ, ਫ਼ਰੇਬ ਤੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹੈ, ਉਹ ਹੁਣ ਆਪਣਾ ਅਪਰਾਧ ਨਹੀਂ ਲੁਕਾ ਸਕਦੇ। ਇਸ ਲਈ ਫੋਰੈਂਸਿਕ ਰਿਪੋਰਟਾਂ ਅਤੇ ਉਪਲਬਧ ਤੱਥਾਂ ਦੇ ਆਧਾਰ ’ਤੇ ਮੁੱਖ ਮੰਤਰੀ ਖ਼ਿਲਾਫ਼ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਭਗਵੰਤ ਮਾਨ ਨੈਤਿਕ ਆਧਾਰ ਤੇ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਵੇ। ਇਸ ਮੌਕੇ ਮਨਜੀਤ ਸਿੰਘ ਮਦਨੀਪੁਰ ਹਲਕਾ ਇੰਚਾਰਜ ਪਾਇਲ, ਸੀਨੀਅਰ ਆਗੂ ਰਣਬੀਰ ਸਿੰਘ ਖੱਟੜਾ, ਅਬਜ਼ਰਵਰ ਗੁਰਪ੍ਰੀਤ ਸਿੰਘ ਲਾਪਰਾਂ, ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ, ਹਰਜਤਿੰਦਰ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਸਮਰਾਲਾ, ਨਵਤੇਜ ਸਿੰਘ ਖੱਟੜਾ, ਰਜਿੰਦਰ ਸਿੰਘ ਢਿੱਲੋਂ, ਜਸਮੇਲ ਸਿੰਘ ਬੌਂਦਲੀ, ਹਰਜਤਿੰਦਰ ਸਿੰਘ ਪਵਾਤ, ਹਰਦੀਪ ਸਿੰਘ ਬਹਿਲੋਲਪੁਰ, ਕੁਲਦੀਪ ਸਿੰਘ ਜਾਤੀਵਾਲ, ਬੇਅੰਤ ਸਿੰਘ ਬਲਾਲਾ, ਡਾ. ਪਰਵਿੰਦਰ ਸਿੰਘ, ਸੁਰਜੀਤ ਸਿੰਘ ਪੁਰਬਾ, ਬਹਾਦਰ ਸਿੰਘ ਬਾਂਦਰ, ਅਮਰੀਕ ਸਿੰਘ, ਲਖਵੀਰ ਸਿੰਘ ਅਜਲੋਦ ਸਰਬਦੀਪ ਸਿੰਘ ਕਾਲੀਰਾਓ, ਰਵਿੰਦਰ ਸਿੰਘ ਜੱਸੀ ਕਾਲੀਰਾਓ , ਮਾਸਟਰ ਕਿਰਪਾਲ ਸਿੰਘ ਘੁਡਾਣੀ, ਤਜਿੰਦਰ ਸਿੰਘ ਇਕੋਲਾਹਾ , ਹਰਦੀਪ ਸਿੰਘ ਹਨੀ ਰੋਸਾ, ਵਕੀਲ ਜਤਿੰਦਰਪਾਲ ਸਿੰਘ, ਜਗਦੀਪ ਸਿੰਘ ਦੀਪੀ ਨਵਾਂ ਪਿੰਡ, ਪਵਨਜੋਤ ਸਿੰਘ ਹਰਿਓ, ਮੋਹਣ ਸਿੰਘ ਜਟਾਣਾ, ਹਰਜੰਗ ਸਿੰਘ ਗੰਢੂਆਂ, ਇਸਤਰੀ ਵਿੰਗ ਪ੍ਰਧਾਨ ਕੁਲਦੀਪ ਕੌਰ ਗਗਨ ਕਾਲੀਰਾਓ, ਰਣਜੀਤ ਸਿੰਘ ਗੋਹ, ਭੁਪਿੰਦਰ ਸਿੰਘ ਸਰਾਂ, ਪਰਮਪ੍ਰੀਤ ਸਿੰਘ ਕੰਗ, ਜੱਸੀ ਚਕੋਹੀ, ਜੱਸੀ ਇਕੋਲਾਹਾ, ਲਖਵੀਰ ਸਿੰਘ ਭੱਟੀ, ਗੌਰਵ ਘਈ, ਜਗਦੀਸ਼ ਸਿੰਘ ਦੀਸ਼ਾ, ਮਨਦੀਪ ਸਰਪੰਚ ਕੋਟ, ਸਵਰਨ ਸਿੰਘ ਈਸੜੂ, ਗੁਰਨਾਮ ਸਿੰਘ ਫ਼ੌਜੀ, ਈਸੜੂ, ਕੁਲਦੀਪ ਸਿੰਘ ਤੁਰਮਰੀ, ਅਮਰੀਕ ਸਿੰਘ ਹੋਲ, ਪ੍ਰਸ਼ਾਂਤ ਡਾਗ, ਜਸਪ੍ਰੀਤ ਸਿੰਘ, ਸੁਰਿੰਦਰ ਸਿੰਘ ਬੁਲੇ੍ਹਪੁਰ ਸਰਪੰਚ ਆਦਿ ਹਾਜ਼ਰ ਸਨ।
ਅਕਾਲੀ ਦਲ (ਬ) ਵਲੋਂ ਯਾਦੂ ਦੀ ਅਗਵਾਈ ’ਚ ਮੁੱਖ ਮੰਤਰੀ ਮਾਨ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ
ਅਜੀਤ ਡੈਸਕ
25-06-2026