ਮਾਛੀਵਾੜਾ ਸਾਹਿਬ, 28 ਜੂਨ (ਮਨੋਜ ਕੁਮਾਰ)-ਮਾਂਗਟ ਬਲਾਕ ਅਧੀਨ ਪੈਂਦੇ ਪਿੰਡ ਬੇਗਾਂ ਝੂਗੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਦਰਬਾਰ ਮਸਤ ਬਾਬਾ ਗੇਂਦੇ ਸ਼ਾਹ ਅਤੇ ਸਪੁੱਤਰੀ ਬੀਬੀ ਕਰਤਾਰੀ ਅਤੇ ਸਮੂਹ ਪਰਿਵਾਰ ਇਲਾਕੇ ਦੀ ਸੰਗਤ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਡੇਰੇ ਦੇ ਮੁੱਖ ਸੇਵਾਦਾਰ ਜਸਵੀਰ ਸਿੰਘ ਕਾਲਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮਸਤ ਬਾਬਾ ਗੇਂਦੇ ਸ਼ਾਹ ਦੇ ਦਰਬਾਰ ‘ਤੇ ਸੰਗਤਾਂ ਦੋ ਦਿਨ ਸੇਵਾ ਕਰਦੀਆਂ ਹਨ। ਸਲਾਨਾ ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਦੂਰੋਂ ਦੂਰੋਂ ਆਈ ਸੰਗਤ ਬਾਬਾ ਗੇਂਦੇ ਸ਼ਾਹ ਦੇ ਦਰਬਾਰ ‘ਤੇ ਨਤਮਸਤਕ ਹੋਈ। ਮੇਲੇ ਵਿਚ ਪਹੁੰਚੇ ਨਾਮੀ ਕਲਾਕਾਰਾਂ ਨੇ ਆਪਣੀ ਕਲ੍ਹਾ ਰਾਹੀਂ ਆਈ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਦਾਲ ਫੁਲਕਾ, ਕੜੀ ਚਾਵਲ, ਜਲੇਬੀ ਅਤੇ ਹੋਰ ਕਈ ਪਕਵਾਨਾਂ ਦਾ ਲੰਗਰ ਛਕਾਇਆ ਗਿਆ। ਮੇਲੇ ਵਿਚ ਪਹੁੰਚੇ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਮੁੱਖ ਸੇਵਾਦਾਰ ਜਸਵੀਰ ਸਿੰਘ ਕਾਲਾ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਆਈਆਂ ਸੰਗਤਾਂ ਅਤੇ ਮਹਿਮਾਨਾਂ ਦਾ ਪਹੁੰਚਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਮਲਕੀਤ ਸਿੰਘ ਸੋਨੂੰ, ਭਾਗ ਰਾਮ, ਹੁਸਨ ਲਾਲ, ਜੀਵਨ, ਕਮਲ, ਕੇਸੀ, ਗੁਰਿੰਦਰ ਸਿੰਘ, ਸੋਢੀ, ਵਿਜੇ ਜਲੰਧਰ, ਬਾਵਾ ਢੋਲੀ, ਜਸ਼ਨ, ਮੁਨੀਸ਼, ਅਜੇ, ਸਾਂਲੀ, ਡੈਨੀ, ਹੈਰੀ, ਕਿੰਦਾ, ਜਰਨੈਲ ਸਿੰਘ ਤੂਰ, ਬਹਾਦਰ ਸਿੰਘ ਤੂਰ, ਬਲਵੀਰ ਚੰਦ ਜੱਸਲ, ਮਹਿੰਦਰ ਸਿੰਘ ਮੰਗਾ, ਦੇਵ ਰਾਜ, ਹੈਪੀ, ਹਰਜੋਤ, ਬਲਵਿੰਦਰ ਸਿੰਘ ਬਿੰਦਰ ਅਤੇ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।