ਖੰਨਾ, 15 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਦੀ ਨਾਮਵਰ ਸੰਸਥਾ ਸੇਂਟ ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਨਵੈਸਟੀਚਰ ਸੈਰੀਮਨੀ (2026-2027) ਕਰਵਾਈ ਗਈ। ਇਸ ਕਾਰਜ ਦੀ ਅਗਵਾਈ ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਅਤੇ ਪ੍ਰਿੰਸੀਪਲ ਅੰਜੂ ਭਾਟੀਆ ਦੀ ਰਹਿਨੁਮਾਈ ਹੇਠ ਹੋਈ ਇਨਵੈਸਟੀਚਰ ਸੈਰੇਮਨੀ ਦੌਰਾਨ ਹਾਊਸ ਕੋਸਲ ਦੀ ਚੋਣ ਕੀਤੀ ਗਈ। ਜਿਸ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਬਨਵੀਰ ਸਿੰਘ ਨੂੰ ਸਕੂਲ ਦਾ ਹੈੱਡ ਬੁਆਏ, ਬਾਰਵੀਂ ਜਮਾਤ ਦੀ ਵਿਦਿਆਰਥਣ ਬਵਨੀਤ ਕੌਰ ਨੂੰ ਸਕੂਲ ਦੀ ਹੈੱਡ ਗਰਲ ਅਤੇ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਕੀਰਤ ਕੌਰ ਦੀ ਸਕੂਲ ਕੈਪਟਨ ਵਜੋਂ ਨਿਯੁਕਤੀ ਕੀਤੀ ਗਈ। ਐਲਬਰਟ ਆਇਨਸਟਾਈਨ ਹਾਊਸ ਦੇ ਹਾਊਸ ਮਾਸਟਰ ਪਲਵੀ ਗੁਪਤਾ, ਹਾਊਸ ਕੈਪਟਨ ਸੁਖਪਾਲ ਕੌਰ (12ਵੀਂ), ਵਾਇਸ ਕੈਪਟਨ ਹਰਲੀਨ ਕੌਰ (11ਵੀਂ) ਨੂੰ ਨਿਯੁਕਤ ਕੀਤਾ ਗਿਆ। ਆਰਕੀਮੀਡੀਜ਼ ਹਾਊਸ ਦੇ ਹਾਊਸ ਮਾਸਟਰ ਸਿਮਰਨ, ਹਾਊਸ ਕੈਪਟਨ ਖੁਸ਼ਲੀਨ ਛਿੱਬਰ (12ਵੀਂ), ਵਾਇਸ ਕੈਪਟਨ ਹਰਨੀਤ ਕੌਰ (11ਵੀਂ) ਨੂੰ ਚੁਣਿਆ ਗਿਆ। ਸਕੂਲ ਦੇ ਕੈਪਟਨ, ਹੈੱਡ ਬੁਆਏ, ਹੈੱਡ ਗਰਲ ਅਤੇ ਹਾਊਸ ਕੌਂਸਲ ਨੇ ਆਪਣੇ ਕਰਤਬਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਕਿਹਾ ਕਿ ਨੇਤ੍ਰਿਤਵ ਸਿਰਫ਼ ਅਹੁਦਾ ਪ੍ਰਾਪਤ ਕਰਨ ਦਾ ਨਾਮ ਨਹੀਂ, ਸਗੋਂ ਸੇਵਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਆਤਮ-ਵਿਸ਼ਵਾਸ ਅਤੇ ਸਮਰਪਣ ਨਾਲ ਆਪਣੇ ਫ਼ਰਜ਼ ਨਿਭਾਉਂਦੇ ਹੋਏ ਸਕੂਲ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਅੰਜੂ ਭਾਟੀਆ ਨੇ ਸਾਰੇ ਨਵੇਂ ਚੁਣੇ ਗਏ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਹਰ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਅਤੇ ਆਪਣੇ ਸ਼ਾਨਦਾਰ ਆਚਰਨ ਤੇ ਅਗਵਾਈ ਦੀ ਯੋਗਤਾ ਰਾਹੀਂ ਸਕੂਲ ਦਾ ਨਾਮ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ।