ਮਾਛੀਵਾੜਾ ਸਾਹਿਬ, 29 ਜੁਲਾਈ (ਮਨੋਜ ਕੁਮਾਰ)-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਸਕਰੌਦੀ ਹਾਲ ਵਿਖੇ ਗੁਰਸੇਵਕ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਪੰਜਾਬੀ ਮਾਂ ਬੋਲੀ ਤੇ ਹੋਰ ਅਹਿਮ ਮੁੱਦਿਆਂ ‘ਤੇ ਉਸਾਰੂ ਤੇ ਮਿਆਰੀ ਵਿਚਾਰ ਚਰਚਾ ਹੋਈ। ਗੁਰਸੇਵਕ ਸਿੰਘ ਢਿੱਲੋਂ ਨੇ ਆਖਿਆ ਕਿ ਨੀਟ ਦੇ ਪੇਪਰ ਲੀਕ ਹੋਣਾ ਬਹੁਤ ਗੰਭੀਰ ਤੇ ਚਿੰਤਾਜਨਕ ਵਿਸ਼ਾ ਹੈ। ਉਨ੍ਹਾਂ ਨੇ ਲੇਖਕਾਂ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੇ ਮੁੱਦਿਆਂ ਉੱਪਰ ਪੂਰਾ ਧਿਆਨ ਦੇ ਕੇ ਆਪਣੀ ਕਲਮ ਰਾਹੀਂ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਪੁਰਜ਼ੋਰ ਯਤਨ ਕਰਨ। ਰਚਨਾਵਾਂ ਦੇ ਦੌਰ ਵਿਚ ਮਨਜੀਤ ਸਿੰਘ ਧੰਜਲ , ਅਵਤਾਰ ਸਿੰਘ ਉਟਾਲਾਂ, ਪਰਮਜੀਤ ਸਿੰਘ ਮੁੰਡੀਆਂ, ਗ਼ਜ਼ਲਗੋ ਸਰਦਾਰ ਪੰਛੀ , ਮੀਤ ਪਾਣੀਪਤ, ਹਰਬੰਸ ਸਿੰਘ ਰਾਏ, ਬਲਵੰਤ ਸਿੰਘ ਵਿਰਕ, ਦਲਵੀਰ ਸਿੰਘ ਕਲੇਰ, ਨੇਤਰ ਸਿੰਘ ਮੁੱਤੋਂ , ਜ਼ੋਰਾਵਰ ਸਿੰਘ ਪੰਛੀ , ਸਵਿੰਦਰ ਸਿੰਘ , ਪੱਪੂ ਬਲਵੀਰ , ਜਗਵੀਰ ਸਿੰਘ ਵਿੱਕੀ, ਕਰਮਜੀਤ ਸਿੰਘ ਆਜ਼ਾਦ , ਰਜਿੰਦਰ ਕੌਰ ਪੰਨੂ, ਗੁਰਸੇਵਕ ਸਿੰਘ ਢਿੱਲੋਂ ਆਦਿਕ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ’ਤੇ ਸਮੂਹ ਹਾਜ਼ਰ ਸ਼ਾਇਰਾਂ ਨੇ ਨਿਠ ਕੇ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ ਬਲਵੰਤ ਸਿੰਘ ਮਾਂਗਟ, ਕਰਨੈਲ ਸਿੰਘ ਸਿਵੀਆ, ਦਲਜੀਤ ਸਿੰਘ ਬਿੱਲਾ, ਅਮਨਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰਤਾਪ ਸਿੰਘ ਆਦਿ ਨੇ ਵੀ ਮੀਟਿੰਗ ਵਿਚ ਹਾਜ਼ਰੀ ਭਰੀ। ਕਹਾਣੀਕਾਰ ਤਰਨ ਬੱਲ ਨੇ ਮੀਟਿੰਗ ਦੀ ਕਾਰਵਾਈ ਖ਼ੂਬਸੂਰਤ ਤਰੀਕੇ ਦੇ ਨਾਲ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।