03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਯੂਥ ਕਾਂਗਰਸ ਦੇ ਪ੍ਰਧਾਨ ਗੁਰਨਾਜ ਜੀਰਖ ’ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 31-07-2026
ਮਲੌਦ, 30 ਜੁਲਾਈ (ਚਾਪੜਾ/ਨਿਜ਼ਾਮਪੁਰ)-ਹਲਕਾ ਪਾਇਲ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਨਾਜ ਸਿੰਘ ਜੀਰਖ ਖਿਲਾਫ ਥਾਣਾ ਮਲੌਦ ਵਿਖੇ ਧਾਰਾ 115 (2) 126 (2) 361 (2) 3 (5) ਅਧੀਨ ਪਰਚਾ ਦਰਜ ਕੀਤਾ ਗਿਆ। ਤਫਤੀਸ਼ੀ ਅਫਸਰ ਚੌਕੀ ਇੰਚਾਰਜ ਸਿਆੜ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਨਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਜੀਰਖ ਨੇ ਆਪਣੇ ਬਿਆਨ ਦਰਜ ਕਰਵਾਉਦਿਆਂ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਸਵੇਰੇ ਸੈਰ ਕਰਨ ਜਾ ਰਿਹਾ ਸੀ, ਉਸੇ ਸਮੇਂ ਗੁਰਨਾਜ ਸਿੰਘ ਅਤੇ ਦੋ ਹੋਰ ਅਣਪਛਾਤੇ ਵਿਲਕਤੀ ਜੋ ਮੋਟਰਸਾਇਕਲ ’ਤੇ ਸਵਾਰ ਸਨ। ਗੁਰਨਾਜ ਸਿੰਘ ਕੋਲ ਲੋਹੇ ਦਾ ਦਾਤ ਅਤੇ ਦੂਜਿਆਂ ਕੋਲ ਲੋਹੇ ਦੀਆਂ ਰਾਡਾਂ ਸਨ। ਜਿੰਨ੍ਹਾ ਨੇ ਆਉਦਿਆਂ ਹੀਂ ਮੇਰੇ ’ਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਕਿਰਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਮਲੌਦ ਦਾ ਅਹੁਦੇਦਾਰ ਵੀ ਹੈ। ਉਸੇ ਸਮੇਂ ਕਿਰਨਜੀਤ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਮਲੌਦ ਤੇ ਫਿਰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਭਾਵੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਜਦੋਂ ਕਾਰਵਾਈ ਕਰਨ ਲਈ ਮਲੌਦ ਥਾਣੇ ਅੱਗੇ ਧਰਨਾ ਲਾਉਣ ਦੀ ਕਾਲ ਦਿੱਤੀ ਗਈ ਪਰ ਉਸ ਤੋਂ ਪਹਿਲਾਂ ਹੀ ਮਲੌਦ ਪੁਲਿਸ ਵਲੋਂ ਯੂਥ ਕਾਂਗਰਸੀ ਆਗੂ ਉੱਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਥਾਣਾ ਮੁਖੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਭਾਵੇਂ ਕੋਈ ਵੀ ਰੁਤਬਾ ਰੱਖਦਾ ਹੋਵੇ ਕਾਨੂੰਨ ਅਨੁਸਾਰ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾਵੇਗੀ। ਡਾਕਟਰਾਂ ਵਲੋਂ ਐਕਸ-ਰੇ ਦੀ ਰਿਪੋਰਟ ਆਉਣ ’ਤੇ ਧਾਰਾ ਵਿਚ ਵਾਧਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ‘ਲੁੱਕ ਆਊਟ ਸਰਕੂਲਰ’ ਨੋਟਿਸ ਵੀ ਜਾਰੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਵਿਦੇਸ ਭੱਜਣ ਵਿਚ ਕਾਮਯਾਬ ਨਾ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੀਆਂ ਚੋਣਾਂ ’ਚ ਪੰਜਾਬ ’ਚ ਕਾਂਗਰਸ ਦਾ ਰਾਜ ਆਵੇਗਾ- ਸੰਜੇ ਸਹਿਗਲ ਅਗਲੀ ਖ਼ਬਰ ਫ਼ੈਕਟਰੀ ’ਚ ਕੰਮ ਕਰਨ ਵਾਲਾ ਮਜ਼ਦੂਰ ਭੇਦਭਰੇ ਢੰਗ ’ਚ ਲਾਪਤਾ
Ad Position 24
No active advertisement