ਸੌਦਾ ਸਾਧ ਦੀ ਵਾਰ-ਵਾਰ ਪੈਰੋਲ ਦਾ ਯੂਨਾਈਟਿਡ ਅਕਾਲੀ ਦਲ ਨੇ ਕੀਤਾ ਵਿਰੋਧ
ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ’ਤੇ ਚੁੱਪ ਕਿਉਂ – ਭਾਈ ਜਤਿੰਦਰ ਸਿੰਘ ਈਸੜੂ
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਸੋਦਾ ਸਾਧ ਦੀ ਵਾਰ-ਵਾਰ ਪੈਰੋਲ ਦੀ ਯੂਨਾਇਟਿਡ ਅਕਾਲੀ ਦਲ ਵਲੋਂ ਸਖਤ ਨਿੰਦਾ ਕੀਤੀ ਗਈ ਹੈ। ਯੂਨਾਇਟਿਡ ਅਕਾਲੀ ਦਲ ਦੇ ਸਕੱਤਰ ਜਰਨਲ ਜੱਥੇਦਾਰ ਜਤਿੰਦਰ ਸਿੰਘ ਈਸੜੂ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਦੇਸ਼ ਵਿੱਚ ਦੋ ਕਾਨੂੰਨ ਹਨ ਜੋ ਸਿੱਖਾਂ ਲਈ ਵੱਖਰਾ ਅਤੇ ਸੋਦਾ ਸਾਧ ਲਈ ਵੱਖਰਾ ਹੈ?
ਭ
ਭਾਈ ਜਤਿੰਦਰ ਸਿੰਘ ਦੀ ਫਾਇਲ ਫੋਟੋ।
27-08-2026
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)-ਸੋਦਾ ਸਾਧ ਦੀ ਵਾਰ-ਵਾਰ ਪੈਰੋਲ ਦੀ ਯੂਨਾਇਟਿਡ ਅਕਾਲੀ ਦਲ ਵਲੋਂ ਸਖਤ ਨਿੰਦਾ ਕੀਤੀ ਗਈ ਹੈ। ਯੂਨਾਇਟਿਡ ਅਕਾਲੀ ਦਲ ਦੇ ਸਕੱਤਰ ਜਰਨਲ ਜੱਥੇਦਾਰ ਜਤਿੰਦਰ ਸਿੰਘ ਈਸੜੂ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਇਸ ਦੇਸ਼ ਵਿੱਚ ਦੋ ਕਾਨੂੰਨ ਹਨ ਜੋ ਸਿੱਖਾਂ ਲਈ ਵੱਖਰਾ ਅਤੇ ਸੋਦਾ ਸਾਧ ਲਈ ਵੱਖਰਾ ਹੈ? ਸਿੱਖ ਕੌਮ ਪਿਛਲੇ ਲੰਬੇ ਸਮੇਂ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਬਿਰਧ ਮਾਤਾ ਦੀ ਸੰਭਾਲ ਅਤੇ ਮਿਲਣ ਲਈ ਅੱਤ ਦੀ ਗਰਮੀ ਵਿਚ ਸੜਕਾਂ ਤੇ ਆਕੇ ਰੋਸ ਪ੍ਰਦਰਸ਼ਨ ਕਰ ਰਹੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕਰਕੇ ਆਪਣਾ ਹੱਕ ਮੰਗ ਰਹੀ ਹੈ। ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਨੇ ਅਤੇ ਬਜ਼ੁਰਗ ਬਾਪੂ ਸੂਰਤ ਸਿੰਘ ਕੁਰਬਾਨੀ ਦੇ ਕੇ ਆਪਣੇ ਸਰੀਰ ਇਸ ਸਘੰਰਸ਼ ਵਿਚ ਲੇਖੇ ਲਾ ਚੁੱਕੇ ਹਨ। ਪਰ ਫੇਰ ਵੀ ਸਿੰਘਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਬੱਤ ਖਾਲਸਾ ਵਿੱਚ ਸ਼੍ਰੀ ਆਕਾਲ ਤਖਤ ਦੇ ਥਾਪੇ ਗਏ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨਾਂ ਦੀ ਆਖਰੀ ਸਵਾਸਾਂ ਤੇ ਪਈ ਮਾਤਾ ਨੂੰ ਮਿਲਣ ਲਈ 10 ਦਿਨ ਦੀ ਪੈਰੋਲ ਦੇਣ ਲਈ ਸਰਕਾਰ ਰਾਜੀ ਪਰ ਦੂਸਰੇ ਪਾਸੇ ਸੋਦਾ ਸਾਧ ਵਰਗਿਆਂ ਨੂੰ ਦੂਸਰੇ ਦਿਨ ਪੈਰੋਲ ਮਿਲ ਜਾਂਦੀ ਹੈ। ਸੋਦਾ ਸਾਧ ਰਾਮ ਰਹੀਮ ਜੋ ਕਿ ਸੰਗੀਨ ਜੁਰਮਾਂ ਵਿਚ ਸਜ਼ਾ ਕੱਟ ਰਿਹਾ ਹੈ । ਉਸ ਉੱਪਰ ਭਾਜਪਾ ਦੀ ਸੈਂਟਰ ਸਰਕਾਰ ਦੀ ਮਿਹਰਬਾਨੀ ਕਰਕੇ ਥੋੜੇ ਸਮੇਂ ਬਾਦ ਹੀ ਪੈਰੋਲ ਦੇ ਦਿਤੀ ਜਾਂਦੀ ਹੈ ਜਦੋਂ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਸਾਰੀ ਸਿੱਖ ਕੌਮ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਕਰ ਰਹੇ ਹਨ।