03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਵਲੋਂ 11ਵੇਂ ਅੱਖਾਂ ਦੇ ਕੈਂਪ 25 ਨੂੰ- ਇੰਜ. ਹਰਮਿੰਦਰ/ ਮੋਦਗਿੱਲ ਸੋਸ਼ਲ ਸੇਵਾਵਾਂ ਪ੍ਰਦਾਨ ਕਰਨ ਵਿਚ ਮਾਲਵਾ ਕਲੱਬ ਨੇ ਇੱਕ ਵੱਖਰਾ ਨਾਂਅ ਬਣਾਇਆ- ਡਾ. ਬਲਜਿੰਦਰ ਪਾਲ

ਮਲੌਦ, 2 ਸਤੰਬਰ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮਲੌਦ, 2 ਸਤੰਬਰ (ਸਹਾਰਨ ਮਾਜਰਾ)-ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ (ਰਜਿ.) ਮਲੌਦ ਦੀ ਮੀਟਿੰਗ ਪ੍ਰਧਾਨ ਇੰਜ. ਹਰਮਿੰਦਰਪਾਲ ਸਿੰਘ ਸਹਾਰਨ ਮਾਜਰਾ ਦੀ ਪ੍ਰਧਾਨਗੀ ਹੇਠ ਇੰਜ. ਦਵਿੰਦਰ ਸਿੰਘ ਬੇਰ ਖ਼ੁਰਦ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਸੀ. ਮੀਤ ਪ੍ਰਧਾਨ ਪ੍ਰਿੰ. ਸੰਜੀਵ ਮੋਦਗਿੱਲ, ਡਾ. ਕਰਨੈਲ ਸਿੰਘ ਕਾਲੀਆ, ਵਿਸ਼ੇਸ਼ ਮਹਿਮਾਨ ਇੰਦਰਪ੍ਰੀਤ ਸਿੰਘ ਮਾਂਗੇਵਾਲ, ਡਾ. ਇਕਬਾਲ ਮੁਹੰਮਦ ਰਾਮਗੜ੍ਹ ਸਰਦਾਰਾਂ, ਐੱਸ. ਡੀ. ਓ ਇੰਜ. ਦਵਿੰਦਰ ਸਿੰਘ ਬੇਰਖ਼ੁਰਦ, ਸੁਖਵਿੰਦਰ ਸਿੰਘ ਦੌਲਤਪੁਰ, ਡਾ. ਬਲਜਿੰਦਰ ਪਾਲ ਸਿੰਘ, ਜਤਿੰਦਰ ਪਾਲ ਸ਼ਰਮਾ, ਠੇਕੇਦਾਰ ਅਵਤਾਰ ਸਿੰਘ ਸਿਆੜ, ਬਲਵੰਤ ਰਾਮ ਪੱਪੂ ਮਾਡਲ ਟਾਊਨ, ਮਾ. ਬਲਜਿੰਦਰ ਸਿੰਘ ਕਾਕਾ ਬੇਰ ਕਲਾਂ, ਡਾ. ਲਾਭ ਸਿੰਘ, ਬਹਾਬਜੀਤ ਗਿੱਲ ਆਦਿ ਹਾਜ਼ਰ ਹੋਏ। ਇਸ ਮੌਕੇ ਇੰਜ. ਦਵਿੰਦਰ ਸਿੰਘ, ਗੁਰਦੀਪ ਸਿੰਘ ਗੋਸਲ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ। ਕਲੱਬ ਪ੍ਰਧਾਨ ਇੰਜ. ਹਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਕਲੱਬ ਕੀਤੀਆਂ ਜਾ ਰਹੀਆਂ ਸਾਫ਼ ਸੁਥਰੀਆਂ ਸੇਵਾਵਾਂ ਰਾਹੀਂ ਇਕ ਵੱਡੇ ਕਾਫ਼ਲੇ ਦਾ ਹਿੱਸਾ ਬਣ ਚੁੱਕਾ ਹੈ। ਜਿਸ ਦਾ ਹਰ ਮੈਂਬਰ ਸਮਾਜ ਸੇਵੀ ਕਾਰਜਾਂ ਵਿਚ ਵੱਡਾ ਯੋਗਦਾਨ ਪਾਉਣ ਲਈ ਦਿਨ ਰਾਤ ਯਤਨਸ਼ੀਲ ਰਹਿੰਦਾ ਹੈ। ਜਨਰਲ ਸਕੱਤਰ ਡਾ. ਬਲਜਿੰਦਰਪਾਲ ਸਿੰਘ ਨੇ ਪ੍ਰਗਤੀ ਰਿਪੋਰਟ ਪੜਦਿਆਂ ਕਿਹਾ ਕਿ ਮਾਲਵਾ ਕਲੱਬ ਨੇ ਲੜਕੀਆਂ ਦੇ ਵਿਆਹ, ਅੱਖਾਂ ਦੇ ਕੈਂਪ, ਖ਼ੂਨਦਾਨ ਕੈਂਪ, ਦਸਤਾਰ ਮੁਕਾਬਲੇ, ਸਰਬੱਤ ਦੇ ਭਲੇ ਲਈ ਸਮਾਗਮ ਸਮੇਤ ਬਹੁਤ ਵੱਡੀਆਂ ਸਮਾਜਿਕ, ਧਾਰਮਿਕ ਤੇ ਸੋਸ਼ਲ ਸੇਵਾਵਾਂ ਕਰਨ ਦੀ ਪ੍ਰੰਪਰਾ ਨੂੰ ਬਾਖੂਬੀ ਅੱਗੇ ਤੋਰਦਿਆਂ ਇੱਕ ਵੱਖਰਾ ਨਾਮ ਬਣਾਇਆ ਗਿਆ ਹੈ। ਇੰਦਰਪ੍ਰੀਤ ਸਿੰਘ ਮਾਂਗੇਵਾਲ, ਪ੍ਰਿੰ. ਸੰਜੀਵ ਮੋਦਗਿੱਲ ਅਤੇ ਸੁਖਵਿੰਦਰ ਦੌਲਤਪੁਰ ਵਲੋਂ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਵੱਖ ਵੱਖ ਬੁਰਾਈਆਂ ਨੂੰ ਦੂਰ ਕਰਨ ਸੰਬੰਧੀ ਜਾਗਰੂਕਤਾ ਕੈਂਪ ਲਗਾਉਣ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਹਮੇਸ਼ਾ ਨਿਸ਼ਕਾਮ, ਬਿਨਾਂ ਕਿਸੇ ਭੇਦ ਭਾਵ ਸਮਾਜ ਦੇ ਹਰ ਖੇਤਰ ਵਿੱਚ ਅਹਿਮ ਰੋਲ ਨਿਭਾਉਣ ਲਈ ਸਾਰੇ ਮੈਂਬਰ ਬਹੁਤ ਹੀ ਸੁਹਿਰਦਤਾ ਨਾਲ ਜੁਟੇ ਹੋਏ ਹਨ। ਇਸ ਮੌਕੇ ਕਲੱਬ ਪ੍ਰਧਾਨ ਇੰਜ. ਹਰਮਿੰਦਰ ਸਿੰਘ ਅਤੇ ਡਾ. ਕਰਨੈਲ ਸਿੰਘ ਕਾਲੀਆ ਨੇ ਦੱਸਿਆ ਕਿ ਕਲੱਬ ਵਲੋਂ 11ਵਾਂ ਅੱਖਾਂ ਦੇ ਕੈਂਪ ਮਿਤੀ 25 ਸਤੰਬਰ ਦਿਨ ਸ਼ੁਕਰਵਾਰ ਨੂੰ ਕੈਂਬਰਿਜ਼ ਮਾਡਰਨ ਸਕੂਲ ਚੋਮੋਂ ਰੋਡ ਮਲੌਦ ਵਿਖੇ ਸਵੇਰੇ 8 ਵਜੇ ਤੋਂ ਦੁਪਿਹਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਨੂੰ ਪਿੰਡਾਂ ’ਚ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਵੱਛਤਾ ਮਿਸ਼ਨ ਤਹਿਤ ਮੰਡੀਆਂ ਵਿਚੋਂ ਕੂੜੇ ਦੀ ਚੁਕਾਈ ਲਈ ਕੌਂਸਲ ਵਲੋਂ ਮਾਰਕੀਟ ਕਮੇਟੀ ਨਾਲ ਸਾਂਝੀ ਮੀਟਿੰਗ
Ad Position 24