03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਗੱਡੇ ਝੰਡੇ, ਜਿੱਤੇ ਕਈ ਤਗਮੇ

ਸਮਰਾਲਾ, 2 ਸਤੰਬਰ (ਗੋਪਾਲ ਸੋਫਤ)-ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਸਕੂਲ ਦੇ ਚਾਰ ਵਿਦਿਆਰਥੀਆਂ (ਅੰਡਰ-14) ਪਰਮਿੰਦਰ ਸਿੰਘ, ਦਿਲਪ੍ਰੀਤ ਸਿੰਘ, ਅਮਨਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਕਬੱਡੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸਮਰਾਲਾ, 2 ਸਤੰਬਰ (ਗੋਪਾਲ ਸੋਫਤ)-ਸਰਕਾਰੀ ਹਾਈ ਸਕੂਲ ਮੁਸ਼ਕਾਬਾਦ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਸਕੂਲ ਦੇ ਚਾਰ ਵਿਦਿਆਰਥੀਆਂ (ਅੰਡਰ-14) ਪਰਮਿੰਦਰ ਸਿੰਘ, ਦਿਲਪ੍ਰੀਤ ਸਿੰਘ, ਅਮਨਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਕਬੱਡੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸੁਮਨ ਕੁਮਾਰ ਦੀ ਅੰਡਰ-19 ਪੰਜਾਬ ਟੀਮ ਲਈ ਚੋਣ ਹੋਈ। ਕੁਸ਼ਤੀ ਮੁਕਾਬਲਿਆਂ ਵਿਚ ਕਰਨਦੀਪ ਸਿੰਘ ਅਤੇ ਮੁਹੰਮਦ ਸੁਲਤਾਨ ਨੇ ਸੋਨੇ ਦਾ ਤਗਮਾ ਅਤੇ ਕਰਨਵੀਰ ਸਿੰਘ ਨੇ ਫ਼ਰੀ ਸਟਾਈਲ ਕੁਸ਼ਤੀ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਹਰਜੋਤ ਸਿੰਘ ਨੇ ਤਾਇਕਵਾਂਡੋ ਅਤੇ ਕਿੱਕ ਬਾਕਸਿੰਗ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਅਤੇ ਖੇਡ ਅਧਿਆਪਕ ਗੁਰਸੇਵਕ ਸਿੰਘ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਪਿੰਡ ਦੀ ਪੰਚਾਇਤ ਅਤੇ ਮਾਪਿਆਂ ਨੇ ਵੀ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਾਇਲ ’ਚ ‘ਸਖੀ ਸਨਮਾਨ ਸਮਾਗਮ’ ਮਾਨ ਸਰਕਾਰ ਦੀਆਂ ਕ੍ਰਾਂਤੀਕਾਰੀ ਨੀਤੀਆਂ ਨਾਲ ਪੰਜਾਬ ’ਚ ਔਰਤਾਂ ਦਾ ਬਦਲ ਰਿਹਾ ਜੀਵਨ ਪੱਧ... ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਨੂੰ ਪਿੰਡਾਂ ’ਚ ਮਿਲ ਰਿਹਾ ਭਰਵਾਂ ਹੁੰਗਾਰਾ
Ad Position 24