ਖੰਨਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਉਤਸ਼ਾਹ ਨਾਲ ਜਾਰੀ
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਹ ਖੇਡਾਂ ਨਰੇਸ਼ ਚੰਦਰ ਸਟੇਡੀਅਮ ਮਲੇਰਕੋਟਲਾ ਰੋਡ ਖੰਨਾ ਵੀ ਕਰਵਾਈਆਂ ਗਈਆਂ।
ਖੰਨਾ, 14 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਹ ਖੇਡਾਂ ਨਰੇਸ਼ ਚੰਦਰ ਸਟੇਡੀਅਮ ਮਲੇਰਕੋਟਲਾ ਰੋਡ ਖੰਨਾ ਵੀ ਕਰਵਾਈਆਂ ਗਈਆਂ। ਇਹਨਾਂ ਖੇਡਾਂ ਦਾ ਮੰਤਵ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੱਜ ਕਬੱਡੀ ਮੁੰਡੇ ਕੁੜੀਆਂ ਫੁੱਟਬਾਲ ਆਦਿ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲਾ ਸਪੋਰਟਸ ਕੋਆਰਡੀਨੇਟਰ ਕੁਲਵੀਰ ਸਿੰਘ ਮਾਨ ਵੱਲੋਂ ਕਰਵਾਈ ਗਈ। ਮਾਨ ਨੇ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਸ਼ਲਾਘਾਯੋਗ ਕੰਮ ਹੈ ਜਿਸ ਨਾਲ ਪੰਜਾਬ ਦੀ ਨਵੀਂ ਪੀੜੀ ਦਾ ਸੁਧਾਰ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਹ ਖੇਡਾਂ ਸਿਰਫ ਸਕੂਲੀ ਜਾਂ ਪੜਦੇ ਵਿਦਿਆਰਥੀਆਂ ਲਈ ਨਹੀਂ ਸਗੋਂ ਵੈਟਰਨ 70 ਸਾਲ ਤੋਂ ਉਪਰ ਦੇ ਵਿਅਕਤੀ ਤੱਕ ਖੇਡ ਸਕਦੇ ਹਨ। ਇਹ ਇੱਕ ਨਵੇਕਲਾ ਕਦਮ ਹੈ। ਇਸ ਮੌਕੇ ਜਸਪ੍ਰੀਤ ਸਿੰਘ, ਮਨਦੀਪ ਸਿੰਘ, ਰਵੀਦੀਪ ਸਿੰਘ, ਅਮਰੀਕ ਸਿੰਘ, ਲਵਪ੍ਰੀਤ ਸਿੰਘ, ਸੰਜੀਵ ਸ਼ਰਮਾ, ਅਮਰੀਕ ਸਿੰਘ, ਲਵਪ੍ਰੀਤ ਸਿੰਘ, ਮੁਮਤਾਜ ਕੋਚ, ਕਿਰਨ ਸਿੰਘ ਬੀਪੀਓ ਖੰਨਾ, ਸੁਰਿੰਦਰ ਵਾਲੀਆ, ਭੁਪਿੰਦਰ ਸਿੰਘ, ਰਿਪੂਦਮਨ ਸਿੰਘ, ਗੁਰਬਚਨ ਸਿੰਘ, ਰਕੇਸ਼ ਲਿਬੜਾ, ਅਮਰੀਕ ਸਿੰਘ, ਪਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।