24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੋਟਲੀ ਨੇ ਚੁੱਕਿਆ ਖੰਨਾ ਦੇ ਬਾਜ਼ਾਰਾਂ ਦੀਆਂ ਸਮੱਸਿਆਵਾਂ ਦਾ ਮੁੱਦਾ, ਕਾਂਗਰਸ ਵਪਾਰ ਵਿੰਗ ਸੁਭਾਸ਼ ਬਾਜ਼ਾਰ ਦੇ ਵਿਯੋਮ ਸ਼ਰਮਾ ਬਣੇ ਪ੍ਰਧਾਨ ਬਾਜ਼ਾਰ ਦੀਆਂ ਅਧੂਰੀਆਂ ਸਮੱਸਿਆਵਾਂ ਹੱਲ ਕਰਨ ਅਤੇ ਸਨੈਚਿੰਗ ਦੀਆਂ ਘਟਨਾਵਾਂ ’ਤੇ ਰੋਕ ਲਈ ਕੰਮ ਕਰਨ ਦਾ ਵਾਅਦਾ

ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸੁਭਾਸ਼ ਬਾਜ਼ਾਰ ਦੇ ਦੁਕਾਨਦਾਰਾਂ ਦੀ ਹਾਜਰੀ ਵਿੱਚ ਕਾਂਗਰਸ ਦੇ ਵਿਯੋਮ ਸ਼ਰਮਾ ਨੂੰ ਖੰਨਾ ਦੇ ਸੁਭਾਸ਼ ਬਾਜ਼ਾਰ ਕਾਂਗਰਸ ਵਪਾਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਖੰਨਾ ਦੇ ਹਲਕਾ ਇੰਚਾਰਜ ਗੁਰਕੀਰਤ ਸਿੰਘ ਕੋਟਲੀ ਨੇ ਵੱਲੋਂ ਵਿਯੋਮ ਸ਼ਰਮਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ ਅਤੇ ਭਰੋਸਾ ਦਿੱਤਾ ਕਿ ਬਾਜ਼ਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਯੋਮ ਸ਼ਰਮਾ, ਉਨ੍ਹਾਂ ਦੀ ਟੀਮ ਅਤੇ ਸਮੂਹ ਦੁਕਾਨਦਾਰਾਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 24-09-2026
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਸੁਭਾਸ਼ ਬਾਜ਼ਾਰ ਦੇ ਦੁਕਾਨਦਾਰਾਂ ਦੀ ਹਾਜਰੀ ਵਿੱਚ ਕਾਂਗਰਸ ਦੇ ਵਿਯੋਮ ਸ਼ਰਮਾ ਨੂੰ ਖੰਨਾ ਦੇ ਸੁਭਾਸ਼ ਬਾਜ਼ਾਰ ਕਾਂਗਰਸ ਵਪਾਰ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਮੌਕੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਖੰਨਾ ਦੇ ਹਲਕਾ ਇੰਚਾਰਜ ਗੁਰਕੀਰਤ ਸਿੰਘ ਕੋਟਲੀ ਨੇ ਵੱਲੋਂ ਵਿਯੋਮ ਸ਼ਰਮਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਗਈ ਅਤੇ ਭਰੋਸਾ ਦਿੱਤਾ ਕਿ ਬਾਜ਼ਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਯੋਮ ਸ਼ਰਮਾ, ਉਨ੍ਹਾਂ ਦੀ ਟੀਮ ਅਤੇ ਸਮੂਹ ਦੁਕਾਨਦਾਰਾਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਕੋਟਲੀ ਨੇ ਦੱਸਿਆ ਕੀ ਬਾਜ਼ਾਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਦੇ ਕਈ ਕੰਮ ਲੰਬੇ ਸਮੇਂ ਤੋਂ ਅਧੂਰੇ ਪਏ ਹਨ। ਉਨ੍ਹਾਂ ਨੇ ਚੇਨ ਸਨੈਚਿੰਗ, ਮੋਬਾਈਲ ਸਨੈਚਿੰਗ ਅਤੇ ਚੋਰੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉਠਾਏ। ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਵੀ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਅਤੇ ਦਾਅਵਾ ਕੀਤਾ ਕਿ ਕਈ ਗਲੀਆਂ-ਮੁਹੱਲਿਆਂ ਅਤੇ ਹਨੇਰੇ ਇਲਾਕਿਆਂ ਵਿੱਚ ਨਸ਼ੇ ਨਾਲ ਜੁੜੀਆਂ ਗਤੀਵਿਧੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਅਮਨ-ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।ਕੋਟਲੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਨਾਲ ਸੰਪਰਕ ਕਰ ਰਹੀ ਹੈ ਅਤੇ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਉਠਾਉਂਦੀ ਰਹੇਗੀ। ਉਨ੍ਹਾਂ ਦੁਕਾਨਦਾਰਾਂ ਵੱਲੋਂ ਮਿਲਦੇ ਸਤਿਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਜ਼ਾਰ ਦੇ ਭਰਾਵਾਂ ਨੇ ਹਮੇਸ਼ਾ ਪਿਆਰ ਅਤੇ ਸਨਮਾਨ ਦਿੱਤਾ ਹੈ ਅਤੇ ਹੁਣ ਬਾਜ਼ਾਰ ਨੂੰ ਹੋਰ ਤਰੱਕੀ ਵੱਲ ਲਿਜਾਣ ਲਈ ਮਿਲ ਕੇ ਕੰਮ ਕੀਤਾ ਜਾਵੇਗਾ। :ਵਿਯੋਮ ਸ਼ਰਮਾ ਨੇ ਸਾਬਕਾ ਮੰਤਰੀ ਕੋਟਲੀ ਦਾ ਕੀਤਾ ਧੰਨਵਾਦ: ਸੁਭਾਸ਼ ਬਾਜ਼ਾਰ ਕਾਂਗਰਸ ਵਪਾਰ ਵਿੰਗ ਦੇ ਨਵੇਂ ਬਣੇ ਪ੍ਰਧਾਨ ਵਿਯੋਮ ਸ਼ਰਮਾ ਨੇ ਸਾਬਕਾ ਮੰਤਰੀ ਕੋਟਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਛਤਰ-ਛਾਇਆ ਹੇਠ ਉਨ੍ਹਾਂ ਨੂੰ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਹੋ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ, ਖ਼ਾਸ ਕਰਕੇ ਮਹਿਲਾਵਾਂ ਦੇ ਪਰਸ ਖੋਹਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਕੰਮ ਕੀਤਾ ਜਾਵੇਗਾ। ਵਿਯੋਮ ਸ਼ਰਮਾ ਨੇ ਕਿਹਾ ਕਿ ਬਾਜ਼ਾਰ ਨਾਲ ਸਬੰਧਤ ਸਾਰੇ ਕੰਮਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਉਹ ਦੁਕਾਨਦਾਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕਰਦੇ ਹਨ। ਇਸ ਮੌਕੇੇ ਸਾਬਕਾ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਚੇਅਰਮੈਨ ਸਤਨਾਮ ਸਿੰਘ ਸੋਨੀ, ਵਿਕਾਸ ਮਹਿਤਾ, ਅਨਿਲ ਸ਼ੁਕਲਾ, ਅਮਿਤ ਤਿਵਾੜੀ, ਰਾਜੀਵ ਰਾਏ ਮਹਿਤਾ, ਤੇਜਿੰਦਰ ਸ਼ਰਮਾ, ਸੁਧੀਰ ਜੋਸ਼ੀ, ਅਸ਼ੋਕ ਰਾਜੇਵਾਲੀਆ, ਗੁਰਦੀਪ ਜੋਸ਼ੀ, ਨਰਿੰਦਰ ਵਰਮਾ ਬੌਬੀ, ਸੁਖਵਿੰਦਰ ਸਿੰਘ, ਨਵਜੋਤ ਸੋਹੀ, ਵਿਵੇਕਦੀਪ ਸ਼ਰਮਾ, ਅਨਮੋਲ ਸ਼ਰਮਾ, ਦਰਸ਼ਨ ਲਾਲ, ਨਰਿੰਦਰ ਸੇਢਾ, ਟਿੰਕੂ ਭਾਰਤੀ, ਗੌਰਵ ਕੁਮਾਰ, ਜੋਰਾਵਰ ਸਿੰਘ, ਪ੍ਰੇਮੇ ਕੁਮਾਰ, ਬਾਵਾ ਭਾਟੀਆ, ਸੰਦੀਪ ਅਰੋੜਾ, ਸੋਨੀ ਚੱਢਾ, ਮੋਨੂੰ ਚੱਢਾ, ਦਿਲਪ੍ਰੀਤ ਸੇਠੀ, ਅਰੁਣ ਗਾਬਾ, ਸੋਨੂੰ ਮਦਾਨ, ਸ਼ਿਵ ਛਾਬੜਾ, ਅਭਿਸ਼ੇਕ ਸ਼ਰਮਾ, ਸੋਨੂੰ ਸਿੰਗਲਾ, ਸੋਨੂੰ ਗਾਬਾ, ਰਾਜੂ, ਗਿੰਨੀ, ਰਿੰਕੂ ਰਾਜ, ਅਸ਼ੋਕ ਕੁਮਾਰ, ਰੰਜੀਵ ਧੀਰ, ਗੁਰਪ੍ਰੀਤ, ਲਕਛਮੀ ਦਾਸ, ਪਰਮਜੀਤ ਸਿੰਘ, ਸੁਖਦੀਪ ਸਿੰਘ, ਗੁਰਮਿੰਦਰ ਸਿੰਘ, ਸੁਸ਼ੀਲ ਅਗਰਵਾਲ, ਸਾਗਰ ਚੱਢਾ, ਦੀਪੂ, ਰਾਜੂ ਸ਼ਾਹੀ, ਜਤਿਨ ਵਰਮਾ, ਸਾਹਿਲ ਵਰਮਾ, ਪੰਮੀ, ਜੋਨੂੰ, ਅਰਸ਼ ਕੁਮਾਰ ਬੱਬਲਾ, ਵਿੱਕੀ ਲੂੰਬਾ, ਜਤਿੰਦਰ ਸ਼ਾਹੀ, ਸ਼ਾਲੂ ਵਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਏ ਵਿਚ ਡੁੱਬਣ ਕਾਰਨ 48 ਸਾਲਾ ਵਿਅਕਤੀ ਦੀ ਮੌਤ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਵਾਰਾਣਸੀ (ਕਾਸ਼ੀ) ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਲਈ ਵੀ ਤੀਰਥ ਯਾਤਰਾ ਦਾ ਪ੍ਰਬੰਧ ਕੀਤਾ ਜਾਵੇ – ਗੁਰਦੀਪ...
Ad Position 24