ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੀ 11 ਵੀਂ ਬਰਸੀ ਤੇ ਸਮਾਗਮ 4 ਨੂੰ
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਪਿੰਡ ਰੋੜੀਆਂ ਮਲੌਦ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਸੋਮਲ ਤੇ ਮਾਤਾ ਬਲਜਿੰਦਰ ਕੌਰ ਦਾ ਲਾਡਲਾ ਭਾਰਤੀ ਫੌਜ ਦੀ 6 ਸਿੱਖ ਰਾਸ਼ਟਰੀ ਰਾਈਫਲਸ ਬਟਾਲੀਅਨ ਦਾ ਸੂਰਬੀਰ ਯੋਧੇ ਸੁਰਿੰਦਰ ਸਿੰਘ ਗੋਲਡੀ ਸੋਮਲ ਰੋੜੀਆਂ ਆਪਣੇ ਵਤਨਪ੍ਰਸਤੀ ਦੇ ਵਾਅਦੇ ਪੂਰੇ ਕਰਕੇ ਦੁਸ਼ਮਣਾਂ ਨੂੰ ਮੂੰਹ ਤੋੜ ਜੁਆਬ ਦਿੰਦੇ ਹੋਏ 4 ਅਕਤੂਬਰ 2015 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਗੋਲਡੀ ਵਲੋਂ ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਡਟਵਾਂ ਟਾਕਰਾ ਕੀਤਾ ਗਿਆ ਅਤੇ ਦੇਸ਼ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ।
ਮਲੌਦ, 28 ਸਤੰਬਰ (ਸਹਾਰਨ ਮਾਜਰਾ)-ਪਿੰਡ ਰੋੜੀਆਂ ਮਲੌਦ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਸੋਮਲ ਤੇ ਮਾਤਾ ਬਲਜਿੰਦਰ ਕੌਰ ਦਾ ਲਾਡਲਾ ਭਾਰਤੀ ਫੌਜ ਦੀ 6 ਸਿੱਖ ਰਾਸ਼ਟਰੀ ਰਾਈਫਲਸ ਬਟਾਲੀਅਨ ਦਾ ਸੂਰਬੀਰ ਯੋਧੇ ਸੁਰਿੰਦਰ ਸਿੰਘ ਗੋਲਡੀ ਸੋਮਲ ਰੋੜੀਆਂ ਆਪਣੇ ਵਤਨਪ੍ਰਸਤੀ ਦੇ ਵਾਅਦੇ ਪੂਰੇ ਕਰਕੇ ਦੁਸ਼ਮਣਾਂ ਨੂੰ ਮੂੰਹ ਤੋੜ ਜੁਆਬ ਦਿੰਦੇ ਹੋਏ 4 ਅਕਤੂਬਰ 2015 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਗੋਲਡੀ ਵਲੋਂ ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਡਟਵਾਂ ਟਾਕਰਾ ਕੀਤਾ ਗਿਆ ਅਤੇ ਦੇਸ਼ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ।ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਦੀ ਯਾਦ ਨਮਿਤ 4 ਅਕਤੂਬਰ ਨੂੰ ਸਵੇਰੇ 6.30 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਗੁਰਦੁਆਰਾ ਸਾਹਿਬ ਰੋੜੀਆਂ ਵਿਖੇ ਪਾਏ ਜਾਣਗੇ। ਉਪਰੰਤ ਬਾਹਰਲੇ ਸਕੂਲ ਵਿਚ ਸ਼ਹੀਦ ਗੋਲਡੀ ਦੇ ਬੁੱਤ ਤੇ ਸਵੇਰੇ 10 ਵਜੇ 6 ਸਿੱਖ ਲਾਈ ਦੇ ਸੂਬੇਦਾਰ ਜਗਜੀਤ ਸਿੰਘ ਸਮੇਤ ਹੋਰ ਸਖਸ਼ੀਅਤਾਂ ਵਲੋਂ ਫੁੱਲ ਅਰਪਿਤ ਕਰਦਿਆਂ ਸਤਿਕਾਰ ਭੇਂਟ ਕੀਤੇ ਜਾਣਗੇ।