19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਨਵਰਾਤਰੀ ਦਾ ਤਿਉਹਾਰ ਮਨਾਇਆ

ਈਸੜੂ, 18 ਅਕਤੂਬਰ (ਬਲਵਿੰਦਰ ਸਿੰਘ)-ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਸਕੂਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਵਾਈਸ ਪ੍ਰੈਜੀਡੈਂਟ ਨਵੇਰਾ ਜੌਲੀ ਅਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਨਵਰਾਤਰੇ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੱਕ ਵਿਸ਼ੇਸ਼ ਸਭਾ ਅਤੇ ਪੂਜਾ ਦਾ ਆਯੋਜਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-10-2026
ਈਸੜੂ, 18 ਅਕਤੂਬਰ (ਬਲਵਿੰਦਰ ਸਿੰਘ)-ਬ੍ਰਿਟਿਸ਼ ਕਾਨਵੈਂਟ ਸਕੂਲ ਫਤਿਹਪੁਰ ਵਿਖੇ ਸਕੂਲ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਜੌਲੀ, ਵਾਈਸ ਪ੍ਰੈਜੀਡੈਂਟ ਨਵੇਰਾ ਜੌਲੀ ਅਤੇ ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਨਵਰਾਤਰੇ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੱਕ ਵਿਸ਼ੇਸ਼ ਸਭਾ ਅਤੇ ਪੂਜਾ ਦਾ ਆਯੋਜਨ ਕੀਤਾ ਗਿਆ। ਛੋਟੇ ਬੱਚਿਆਂ ਨੇ ਮਾਂ ਦੁਰਗਾ ਦੇ ਰੰਗੀਨ ਪਹਿਰਾਵੇ ਵਿੱਚ ਨਵਰਾਤਰੀ ਦੇ ਮਹੱਤਵ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ। ਵਿਦਿਆਰਥੀਆਂ ਨੇ ਗਰਬਾ ਤੇ ਡਾਂਡੀਆ ਦੇ ਸੋਲੋ ਪ੍ਰਦਰਸ਼ਨ ਅਤੇ ਇੱਕ ਸ਼ਾਨਦਾਰ ਨਾਚ ਰਾਹੀਂ ਸਭ ਨੂੰ ਮੰਤਰਮੁਗਧ ਕਰ ਦਿੱਤਾ। ਇਸ ਤੋਂ ਇਲਾਵਾ ਵੱਖ-ਵੱਖ ਜਮਾਤਾਂ ਵਿੱਚ ਰੰਗ-ਬਿਰੰਗੀਆਂ ਕਲਾਕ੍ਰਿਤੀਆਂ ਬਣਾਉਣ ਅਤੇ ਹੋਰ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਭਾਰਤੀ ਪਰੰਪਰਾਵਾਂ ਪ੍ਰਤੀ ਆਪਣਾ ਪਿਆਰ ਪ੍ਰਗਟ ਕੀਤਾ। ਪ੍ਰਿੰਸੀਪਲ ਗਗਨਪ੍ਰੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਨਵਰਾਤਰੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸੱਭਿਆਚਾਰਿਕ ਵਿਭਿੰਨਤਾ ਅਤੇ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜਨ ਅਤੇ ਆਪਸੀ ਸਾਂਝ, ਸਤਿਕਾਰ ਤੇ ਚੰਗਿਆਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ। ਪ੍ਰੋਗਰਾਮ ਦਾ ਸਮਾਪਨ ਇੱਕ ਰੂਹਾਨੀ ਆਰਤੀ ਨਾਲ ਹੋਇਆ, ਜਿਸ ਨਾਲ ਪੂਰੇ ਵਾਤਾਵਰਣ ਵਿੱਚ ਸਕਾਰਾਤਮਕ ਊਰਜਾ ਅਤੇ ਭਗਤੀ ਦਾ ਮਾਹੌਲ ਛਾ ਗਿਆ। ਇਹ ਸਮਾਗਮ ਵਿਦਿਆਰਥੀਆਂ ਲਈ ਖੁਸ਼ੀ, ਸਿੱਖਿਆ ਅਤੇ ਸੱਭਿਆਚਾਰਕ ਏਕਤਾ ਦਾ ਯਾਦਗਾਰ ਅਨੁਭਵ ਬਣਿਆ।
Ad Position 22
No active advertisement
ਪਿਛਲੀ ਖ਼ਬਰ ਪਾਇਲ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਨਵੇਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀ ਬਿਲਡਿੰਗ ਦਾ ਉਦਘਾਟਨ ਅਕਾਲੀ ਆਗ... ਅਗਲੀ ਖ਼ਬਰ ਲੰਮਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੁੂ ਕਰਵਾਈ
Ad Position 24