ਪਾਇਲ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਨਵੇਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀ ਬਿਲਡਿੰਗ ਦਾ ਉਦਘਾਟਨ
ਅਕਾਲੀ ਆਗੂਆਂ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਨੇ ਕੀਤੀ ਸ਼ਿਰਕਤ
ਪਾਇਲ, 18 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ: 5 ਮਹੱਲਾ ਚੁਹੱਟਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਬਿਲਡਿੰਗ ਵਿੱਚ ਪਿਛਲੇ 2 ਦਿਨ ਤੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੁੱਖ ਕੀਰਤਨੀ ਜਥੇ ਭਾਈ ਰਜਿੰਦਰ ਸਿੰਘ ਕਰਤਾਰਪੁਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਮੁੱਖ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਰੁਪਾਲੋਂ ਮੰਜੀ ਸਾਹਿਬ ਕੋਟਾਂ ਵੱਲੋਂ ਦਰਬਾਰ ਸਾਹਿਬ ਦੀ ਆਰੰਭਤਾ ਸਮੇਂ ਆਈ ਸੰਗਤ ਨੂੰ ਕਥਾਂ ਵਿਚਾਰ ਨਾਲ ਨਿਹਾਲ ਕੀਤਾ ਗਿਆ।
ਪਾਇਲ, 18 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ: 5 ਮਹੱਲਾ ਚੁਹੱਟਾ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਬਿਲਡਿੰਗ ਵਿੱਚ ਪਿਛਲੇ 2 ਦਿਨ ਤੋਂ ਸ੍ਰੀ ਆਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੁੱਖ ਕੀਰਤਨੀ ਜਥੇ ਭਾਈ ਰਜਿੰਦਰ ਸਿੰਘ ਕਰਤਾਰਪੁਰ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਮੁੱਖ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਰੁਪਾਲੋਂ ਮੰਜੀ ਸਾਹਿਬ ਕੋਟਾਂ ਵੱਲੋਂ ਦਰਬਾਰ ਸਾਹਿਬ ਦੀ ਆਰੰਭਤਾ ਸਮੇਂ ਆਈ ਸੰਗਤ ਨੂੰ ਕਥਾਂ ਵਿਚਾਰ ਨਾਲ ਨਿਹਾਲ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ: ਜਗਦੇਵ ਸਿੰਘ ਬੋਪਰਾਏ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਸੰਗਤ ਦੀ ਕਾਫੀ ਸਮੇਂ ਇਸ ਦਰਬਾਰ ਸਾਹਿਬ ਦੇ ਉਦਘਾਟਨ ਦੀ ਮੰਗ ਸੀ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਕੀਤੀ ਗਈ ਹੈ। ਇਸ ਸਮੇਂ ਮੈਨੇਜਰ ਇਕਬਾਲ ਸਿੰਘ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ, ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਮੇਜਰ ਸਿੰਘ, ਦਲਜਿੰਦਰ ਸਿੰਘ ਬੰਟੀ, ਜੰਗ ਸਿੰਘ, ਸਾਬਕਾ ਡਾਇਰੈਕਟਰ ਮਨਜੀਤ ਸਿੰਘ, ਠੇਕੇਦਾਰ ਸਤਨਾਮ ਸਿੰਘ, ਫੌਜੀ ਗੁਰਜੰਟ ਸਿੰਘ, ਬਾਬਾ ਪਿਆਰਾ ਸਿੰਘ, ਮਨਧੀਰ ਸਿੰਘ ਧੀਰਾ, ਬੇਅੰਤ ਸਿੰਘ ਪੰਧੇਰਖੇੜੀ, ਭਜਨ ਸਿੰਘ, ਨਤਿਨ ਕੁਮਾਰ ਬਾਵਾ, ਪਵਨ ਕੁਮਾਰ ਬਾਲੂ, ਵਿਜੇ ਕੁਮਾਰ ਨੇਤਾ ਸਮੇਤ ਸ਼ਹਿਰ ਦੀ ਸੰਗਤ ਹਾਜ਼ਰ ਸੀ।