ਅਨਾਜ ਮੰਡੀ ਘਲੋਟੀ ਦਾ ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਕੂਹਲੀ ਵਲੋਂ ਦੌਰਾ
ਰਾੜਾ ਸਾਹਿਬ, 24 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਵੱਲੋਂ ਅੱਜ ਅਨਾਜ ਮੰਡੀ ਘਲੋਟੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੰਡੀ ਵਿੱਚ ਮੌਜੂਦ ਆੜ੍ਹਤੀਆਂ, ਕਿਸਾਨਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਜਿਸਤੇ ਕਿਸਾਨਾਂ ਅਤੇ ਆੜਤੀਆਂ ਨੇ ਸੰਤੁਸ਼ਤੀ ਪ੍ਰਗਟਾਈ।
ਰਾੜਾ ਸਾਹਿਬ, 24 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਮਾਰਕੀਟ ਕਮੇਟੀ ਦੋਰਾਹਾ ਦੇ ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਕੂਹਲੀ ਵੱਲੋਂ ਅੱਜ ਅਨਾਜ ਮੰਡੀ ਘਲੋਟੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੰਡੀ ਵਿੱਚ ਮੌਜੂਦ ਆੜ੍ਹਤੀਆਂ, ਕਿਸਾਨਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਜਿਸਤੇ ਕਿਸਾਨਾਂ ਅਤੇ ਆੜਤੀਆਂ ਨੇ ਸੰਤੁਸ਼ਤੀ ਪ੍ਰਗਟਾਈ। ਇਸ ਦੌਰਾਨ ਕਿਸਾਨਾਂ ਅਤੇ ਮੰਡੀ ਵਿੱਚ ਮੌਜੂਦ ਲੋਕਾਂ ਨੇ ਚੇਅਰਮੈਨ ਐਡਵੋਕੇਟ ਕੂਹਲੀ ਨੂੰ ਮੰਡੀ ਵਿੱਚ ਪਾਣੀ ਵਾਲੇ ਨਲਕੇ ਖ਼ਰਾਬ ਹੋਣ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ। ਇਸ ਤੋਂ ਇਲਾਵਾ ਮੰਡੀਕਰਨ ਬੋਰਡ ਵੱਲੋਂ ਨਵੇਂ ਬਣਾਏ ਗਏ ਸ਼ੈੱਡ ਦੀ ਹਾਲਤ ਵੀ ਦਿਖਾਈ ਗਈ, ਜਿਸ ਦਾ ਹੇਠਲਾ ਹਿੱਸਾ ਦੱਬਿਆ ਹੋਇਆ ਦੱਸਿਆ ਗਿਆ ਅਤੇ ਮੰਡੀ ਵਿੱਚ ਕੰਮ ਕਰਦੇ ਮਜਦੂਰਾਂ ਨੇ ਵੀ ਆਪਣੀ ਮੁਸ਼ਕਿਲ ਦੱਸੀ ਕਿ ਮੰਡੀ ਵਿੱਚ ਪਖਾਨਿਆਂ ਦਾ ਪ੍ਰਬੰਧ ਨਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਚੇਅਰਮੈਨ ਕੂਹਲੀ ਨੇ ਮੰਡੀ ਵਿੱਚ ਮੌਜੂਦ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀ ਵਿੱਚ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀ ਕਰਨ ਦਿੱਤਾ ਜਾਵੇਗਾ । ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਪ੍ਰਭਜੋਤ ਸਿੰਘ, ਗਗਨਦੀਪ ਸਿੰਘ ਅਜਨੌਦ ਮੰਡੀ ਸੁਪਰਵਾਈਜਰ, ਅਕਾਊਟੈਂਟ ਹਰਪ੍ਰੀਤ ਸਿੰਘ, ਆੜਤੀ ਸੰਜੀਵ ਸੋਮੀ, ਆੜਤੀ ਕਮਿੱਕਰ ਸਿੰਘ, ਆੜ੍ਹਤੀ ਬਲਜਿੰਦਰ ਸਿੰਘ , ਸਰਪੰਚ ਜਸਪ੍ਰੀਤ ਸਿੰਘ ਘਲੋਟੀ, ਠੇਕੇਦਾਰ ਮਨਜੀਤ ਸਿੰਘ ਪਾਇਲ, ਦਲਜੀਤ ਸਿੰਘ ਕਾਲੀ ਬਲਾਕ ਪ੍ਰਧਾਨ, ਸਰੂਪ ਸਿੰਘ ਚੀਮਾ ਪਾਇਲ, ਬੰਤ ਸਿੰਘ ਘਲੋਟੀ, ਮੋਹਣ ਸਿੰਘ ਘਲੋਟੀ, ਪਿੰਕੀ ਘਲੋਟੀ ਆਦਿ ਤੋਂ ਇਲਾਵਾ ਆੜਤੀ ‘ਤੇ ਕਿਸਾਨ ਸਨ।