23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਿੰਡ ਖੁੱਡੀ ਖ਼ੁਰਦ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-02-2026
ਹੰਡਿਆਇਆ, 1 ਫਰਵਰੀ (ਗੁਰਜੀਤ ਸਿੰਘ ਖੁੱਡੀ)-ਪਿੰਡ ਖੁੱਡੀ ਖੁਰਦ ਦੇ ਭਗਤ ਰਵਿਦਾਸ ਭਵਨ ਵਿਖੇ ਸ਼ੋ੍ਰਮਣੀ ਭਗਤ ਰਵਿਦਾਸ ਜੀ ਦੇ 649 ਵੇਂ ਜਨਮ ਦਿਵਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਸਮੇਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਜੀ ਨੇ ਜਾਤ ਪਾਤ ਖ਼ਤਮ ਕਰਨ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ | ਰਾਗੀ ਸੁਖਪਾਲ ਸਿੰਘ ਸੇਖਾ ਵਾਲਿਆਂ ਵਲੋਂ ਧਾਰਮਿਕ ਦੀਵਾਨ ਸਜਾਏ ਗਏ | ਉਪਰੰਤ ਸਰਪੰਚ ਦਵਿੰਦਰ ਸਿੰਘ ਰਟੋਲ ਗ੍ਰੰਥੀ, ਕੁਲਦੀਪ ਸਿੰਘ, ਰਜਿੰਦਰ ਧੌਲਾ, ਨਿੰਦਰਜੀਤ ਸਿੰਘ, ਨੰਬਰਦਾਰ ਮੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੁੱਡੀ, ਲਾਡੀ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ, ਖ਼ਜ਼ਾਨਚੀ ਹਰਵਿੰਦਰ ਸਿੰਘ, ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਐਡਵੋਕੇਟ ਸੁਰਿੰਦਰਪਾਲ ਸਿੰਘ, ਬਚਿੱਤਰ ਸਿੰਘ, ਥਾਣੇਦਾਰ ਦਰਸ਼ਨ ਸਿੰਘ ਗੁਰੂ, ਕੁਲਦੀਪ ਸਿੰਘ ਨੇ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਭੋਲਾ ਸਿੰਘ ਗੁਰੂ, ਸਾਬਕਾ ਸਰਪੰਚ ਜਸਕਰਨ ਸਿੰਘ ਤੇ ਨਿੰਦਰਜੀਤ ਕੌਰ, ਸੁਖਦਰਸ਼ਨ ਸਿੰਘ ਗੁਰੂ, ਹੈਪੀ ਸਿੰਘ, ਅਵਤਾਰ ਸਿੰਘ ਭੋਲਾ, ਭਗਵਾਨ ਦਾਸ ਸ਼ਰਮਾ, ਕੇਸਰ ਸਿੰਘ, ਰੂਪ ਸਿੰਘ ਸੂਬੇਦਾਰ, ਪੰਚ ਅੰਮਿ੍ਤਪਾਲ ਸਿੰਘ, ਪੰਚ ਅਮਰਜੀਤ ਸਿੰਘ, ਰਾਮ ਪਿਆਰਾ ਸਿੰਘ, ਕਰਨੈਲ ਸਿੰਘ, ਮੁਨੀਸ਼ ਸਿੰਘ, ਭਜਨ ਸਿੰਘ ਵਿਰਕ, ਬਿੱਕਰ ਸਿੰਘ, ਦਿਲਵਰ ਸਿੰਘ, ਭੂਰਾ ਸਿੰਘ, ਸੁਖਵੀਰ ਸਿੰਘ ਬੱਗਾ, ਸ਼ਿੰਦਰ ਸਿੰਘ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਰਾਹੀ ਨੇ ਘੁੰਨਸ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਸਾਹਿਤ ਤੇ ਹੋਮਿਉਪੈਥੀ ਦੇ ਸੁਮੇਲ ਡਾ. ਸੁਰਿੰਦਰ ਕਾਹਲੋਂ ਨਾਲ ਰੂ-ਬਰੂ <br/>
Ad Position 24