ਤਪਾ ਮੰਡੀ, 1 ਫਰਵਰੀ (ਪ੍ਰਵੀਨ ਗਰਗ)-ਇਲਾਕੇ ਦੇ ਸਮਾਜ ਸੇਵੀ ਬਲਵਿੰਦਰ ਕੁਮਾਰ ਘੁੰਨਸ (76) ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦੀ ਬੇਵਕਤੀ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਪਰਿਵਾਰਿਕ ਮੈਂਬਰਾਂ ਰਵਿੰਦਰ ਕੁਮਾਰ ਨਿਓਲਾ, ਅਜੇ ਕੁਮਾਰ ਬਬਲਾ ਤੇ ਅਭਿਸ਼ੇਕ ਗਰਗ ਵੀਸ਼ੂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ | ਜਿੱਥੇ ਉਨ੍ਹਾਂ ਕਿਹਾ ਕਿ ਬਲਵਿੰਦਰ ਕੁਮਾਰ ਘੁੰਨਸ ਇਕ ਇਮਾਨਦਾਰ ਅਤੇ ਮਿਲਣਸਾਰ ਵਿਅਕਤੀ ਸਨ, ਦੇ ਚਲੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ | ਇਸ ਮੌਕੇ ਹਰਜਿੰਦਰ ਸਿੰਘ ਪਾਲੀ, ਬਲਜਿੰਦਰ ਸਿੰਘ, ਬੇਅੰਤ ਮਾਂਗਟ, ਗੂੰਜਣ ਮਿੱਤਲ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਬਿੱਟੂ ਬਰਾੜ ਆਦਿ ਮੌਜੂਦ ਸਨ |