ਸ਼ਹਿਣਾ, 21 ਫਰਵਰੀ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਦਿਹਾਤੀ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵਲੋਂ ਜਾਰੀ ਕੀਤੀ ਜ਼ਿਲ੍ਹਾ ਪੱਧਰੀ ਸੂਚੀ ਵਿਚ ਸ਼ਹਿਣਾ ਅਤੇ ਨੇੜਲੇ ਪਿੰਡਾਂ ਦੇ ਟਕਸਾਲੀ ਪਰਿਵਾਰਾਂ ਨੂੰ ਮਾਨਤਾ ਦਿੱਤੀ ਗਈ ਹੈ | ਉਕਤ ਆਗੂਆਂ ਵਲੋਂ ਜਾਰੀ ਕੀਤੀ ਸੂਚੀ ਵਿਚ ਕਈ ਨਵੇਂ ਨੌਜਵਾਨ ਆਗੂ ਵੀ ਸ਼ਾਮਿਲ ਕੀਤੇ ਗਏ ਹਨ | ਜ਼ਿਲ੍ਹਾ ਪੱਧਰੀ ਸੂਚੀ ਜਾਰੀ ਹੋਣ ਉਪਰੰਤ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਰਕਲ ਸ਼ਹਿਣਾ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਖਾਲਸਾ ਅਤੇ ਸਰਕਲ ਮੌੜਾਂ ਦੇ ਪ੍ਰਧਾਨ ਕਮਲਜੀਤ ਸਿੰਘ ਬਬਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਜਾਰੀ ਕੀਤੀ ਜਾਣ ਵਾਲੀ ਦੂਜੀ ਸੂਚੀ ਵਿਚ ਹੋਰ ਵਧੇਰੇ ਨਾਂਅ ਸ਼ਾਮਿਲ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਜਾਰੀ ਕੀਤੀ ਜ਼ਿਲ੍ਹਾ ਪੱਧਰੀ ਦਿਹਾਤੀ ਤੇ ਸ਼ਹਿਰੀ ਸੂਚੀ ਵਿਚ ਗੁਰਵੀਰ ਸਿੰਘ ਮੌੜ, ਬਲਬਹਾਦਰ ਸਿੰਘ ਧਰਮਪੁਰਾ, ਪਰਮਜੀਤ ਸਿੰਘ ਗਰੀਬੂ, ਕਿਰਪਾ ਸਿੰਘ ਮੌੜ, ਚਮਕੌਰ ਸਿੰਘ ਭਗਤਪੁਰਾ, ਅਜੈਬ ਸਿੰਘ ਧਰਮਪੁਰਾ, ਦੱਮਣ ਸਿੰਘ ਭਗਤਪੁਰਾ, ਗੁਰਜੰਟ ਸਿੰਘ ਦੁੱਲਮਸਰ, ਪਰਮਜੀਤ ਸਿੰਘ ਸੰਤਪੁਰਾ, ਬੂਟਾ ਸਿੰਘ ਬੁਰਜ, ਮੰਦਰ ਸਿੰਘ ਜਗਜੀਤ ਪੁਰਾ, ਬੂਟਾ ਸਿੰਘ, ਗੁਰਪ੍ਰਤਾਪ ਸਿੰਘ, ਹਰਪਾਲ ਸਿੰਘ ਸ਼ਹਿਣਾ, ਗੁਰਮੇਲ ਸਿੰਘ ਗੋਸਲ, ਹਰਜਿੰਦਰ ਸਿੰਘ ਬਿੱਲੂ, ਗੁਰਵਿੰਦਰ ਸਿੰਘ ਨਾਮਧਾਰੀ, ਜਗਤਾਰ ਸਿੰਘ ਝੱਜ, ਗੁਰਜੀਤ ਸਿੰਘ ਖੰਗੂੜਾ, ਬਲਵੀਰ ਸਿੰਘ ਰਾਗੀ ਸ਼ਹਿਣਾ, ਚਰਨਜੀਤ ਸਿੰਘ ਪੰਧੇਰ, ਅਮਰੀਕ ਸਿੰਘ ਖਾਲਸਾ, ਮਨੋਹਰ ਦਾਸ ਸ਼ਹਿਣਾ, ਜਗਰਾਜ ਸਿੰਘ ਨੰਬਰਦਾਰ, ਸੰਜੀਵ ਕੁਮਾਰ ਸਦਿਓੜਾ, ਨਿਰਮਲ ਸਿੰਘ ਸੈਕਟਰੀ, ਸਵਰਨਜੀਤ ਸਿੰਘ ਸਾਬਕਾ ਪੰਚ, ਗੁਲਜ਼ਾਰ ਖਾਂ, ਬੂਟਾ ਸਿੰਘ ਨਾਈਵਾਲਾ, ਜਗਰਾਜ ਸਿੰਘ ਸੇਖੋਂ ਆਦਿ ਦੇ ਨਾਂਅ ਸ਼ਾਮਿਲ ਕੀਤੇ ਹਨ |