06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੋਕ ਸਭਾ ਮੈਂਬਰ ਮੀਤ ਹੇਅਰ ਵਲੋਂ ਬਰਨਾਲਾ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ ਰੇਲ ਦਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 22-02-2026
ਬਰਨਾਲਾ, 21 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਬਰਨਾਲਾ ਵਾਸੀਆਂ ਵਲੋਂ ਬੀਤੀ ਦੇਰ ਸ਼ਾਮ ਨਵੀਂ ਦਿੱਲੀ-ਫਿਰੋਜ਼ਪੁਰ ਕੈਂਟ ਫਾਸਟ ਟਰੇਨ ਵੰਦੇ ਭਾਰਤ ਦਾ ਬਰਨਾਲਾ ਰੇਲਵੇ ਸਟੇਸ਼ਨ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ | ਇਸ ਮੌਕੇ ਗੱਲ ਕਰਦੇ ਹੋਏ ਸੰਸਦ ਮੈਂਬਰ ਮੀਤ ਹੇਅਰ ਨੇ ਕਿਹਾ ਕਿ ਪਹਿਲੀ ਵਾਰ ਵੰਦੇ ਭਾਰਤ ਰੇਲ ਬਰਨਾਲਾ ਸਟੇਸ਼ਨ 'ਤੇ ਰੁਕੀ ਹੈ, ਜੋ ਕਿ ਬਰਨਾਲੇ ਦੇ ਲੋਕਾਂ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਬਤੌਰ ਲੋਕ ਸਭਾ ਮੈਂਬਰ ਉਨ੍ਹਾਂ ਲਗਾਤਾਰ 3 ਵਾਰ ਸੰਸਦ ਵਿਚ ਇਹ ਮੁੱਦਾ ਚੁੱਕਿਆ ਕਿ ਬਰਨਾਲੇ ਨੂੰ ਕੌਮੀ ਰਾਜਧਾਨੀ ਨਾਲ ਜੋੜਨ ਲਈ ਫਾਸਟ ਟਰੇਨ ਚਲਾਈ ਜਾਵੇ ਅਤੇ ਬਕਾਇਦਾ ਸਮੇਂ-ਸਮੇਂ 'ਤੇ ਸਬੰਧਿਤ ਮੰਤਰੀ ਸਾਹਿਬਾਨ ਨਾਲ ਵੀ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ 8 ਨਵੰਬਰ 2025 ਨੂੰ ਟਰੇਨ ਚੱਲਣ ਦੀ ਸ਼ੁਰੂਆਤ ਹੋਈ ਪਰ ਬਰਨਾਲਾ ਸਟੇਸ਼ਨ 'ਤੇ ਠਹਿਰ ਨਹੀਂ ਹੋਈ | ਇਸ ਮਗਰੋਂ ਉਨ੍ਹਾਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰ ਕੇ ਮੁੜ ਮੰਗ ਰੱਖੀ ਜਿਨ੍ਹਾਂ ਨੇ ਇਸ ਰੇਲ ਸਰਵਿਸ ਦਾ ਪੂਰਨ ਵਿਸ਼ਵਾਸ ਦਿਵਾਇਆ | ਉਨ੍ਹਾਂ ਕੇਂਦਰੀ ਰੇਲ ਰਾਜ ਮੰਤਰੀ ਅਤੇ ਸਰਕਾਰ ਦਾ ਇਹ ਰੇਲ ਸੇਵਾ ਚਲਾਉਣ ਲਈ ਧੰਨਵਾਦ ਕੀਤਾ ਅਤੇ ਇਸ ਨੂੰ ਬਰਨਾਲਾ ਵਾਸੀਆਂ ਦੀ ਜਿੱਤ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਰੇਲ ਸੇਵਾ ਨਾਲ ਸਿਰਫ਼ ਬਰਨਾਲਾ ਨੂੰ ਹੀ ਨਹੀਂ ਬਲਕਿ ਆਸ-ਪਾਸ ਦੇ 4 ਜ਼ਿਲਿ੍ਹਆਂ ਨੂੰ ਫ਼ਾਇਦਾ ਹੋਵੇਗਾ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਪੰਜਾਬ ਐਸ.ਸੀ. ਕਮਿਸ਼ਨ ਦੇ ਮੈਂਬਰ ਰੁਪਿੰਦਰ ਸਿੰਘ ਸ਼ੀਤਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ, ਕੁਲਦੀਪ ਕੁਮਾਰ ਧਰਮਾ, ਬਲਵਿੰਦਰ ਸਿੰਘ, ਰੋਹਿਤ ਕੁਮਾਰ ਓਸ਼ੋ, ਅਮਨ ਕਾਲਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਸੂਚੀ ਵਿਚ ਟਕਸਾਲੀ ਪਰਿਵਾਰਾਂ ਨੂੰ ਮਿਲੀ ਮਾਨਤਾ
Ad Position 24
No active advertisement