ਬਰਨਾਲਾ, 21 ਫ਼ਰਵਰੀ (ਅਸ਼ੋਕ ਭਾਰਤੀ)-ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ਼ ਐਜੂਕੇਸ਼ਨ ਬਰਨਾਲਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਇਸ ਦਿਵਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਪਣੀ ਮਾਂ-ਭਾਸ਼ਾ ਪ੍ਰਤੀ ਪਿਆਰ, ਸਤਿਕਾਰ ਅਤੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਸੰਸਥਾ ਦੇ ਚੇਅਰਮੈਨ ਸਤਵੰਤ ਦਾਨੀ ਅਤੇ ਵਾਈਸ ਚੇਅਰਮੈਨ ਤਨਵੀਰ ਨੇ ਕਿਹਾ ਕਿ ਆਪਣੀ ਮਾਂ-ਭਾਸ਼ਾ ਨੂੰ ਬੋਲਣਾ, ਸਿੱਖਣਾ ਅਤੇ ਦੇਸੀ ਸਭਿਆਚਾਰ ਨੂੰ ਮਜ਼ਬੂਤ ਬਣਾਉਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ | ਕਾਲਜ ਦੇ ਪਿ੍ੰਸੀਪਲ ਡਾ: ਤੀਰਥ ਸਿੰਘ ਨੇ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਮਾਂ-ਭਾਸ਼ਾ ਦੀ ਮਹੱਤਤਾ ਉੱਪਰ ਵਿਸਥਾਰ ਨਾਲ ਚਰਚਾ ਕੀਤੀ | ਇਸ ਮੌਕੇ ਅਧਿਆਪਕਾ ਅਮਨਦੀਪ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |