06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੋ ਵੀ ਮਨੁੱਖ ਸੱਚੇ ਮਨ ਨਾਲ ਭਗਵਾਨ ਤੇ ਵਿਸ਼ਵਾਸ ਕਰਦਾ ਹੈ, ਫਲ ਜ਼ਰੂਰ ਮਿਲਦਾ ਹੈ-ਸੰਤ ਵਿਵੇਕ ਮੁਨੀ <br/>

Ad Position 21
No active advertisement
ਅਜੀਤ ਡੈਸਕ 22-02-2026
ਤਪਾ ਮੰਡੀ, 21 ਫਰਵਰੀ (ਪ੍ਰਵੀਨ ਗਰਗ)-ਡੇਰਾ ਬਾਬਾ ਧੁਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਬਜਰੰਗਪੁਰ ਦੇ ਸੰਚਾਲਕ ਸੰਤ ਬਾਬਾ ਵਿਵੇਕ ਮੁਨੀ ਅਤੇ ਜੈ ਮੁਨੀ ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਜੋ ਵੀ ਮਨੁੱਖ ਸੱਚੇ ਮਨ ਨਾਲ ਭਗਵਾਨ ਦੇ ਵਿਸ਼ਵਾਸ ਕਰਦਾ ਹੈ, ਉਸ ਨੂੰ ਉਸ ਦਾ ਫਲ ਜ਼ਰੂਰ ਮਿਲਦਾ ਹੈ | ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਪਾਪ ਅਤੇ ਪੁੰਨ ਦੀ ਪਰਿਭਾਸ਼ਾ ਸਮਝਾਉਂਦਿਆਂ ਕਿਹਾ ਕਿ ਕਿਸੇ ਨੂੰ ਸੁੱਖ ਦੇ ਕੇ ਕੀਤਾ ਗਿਆ ਕੰਮ ਪੁੰਨ ਅਖਵਾਉਂਦਾ ਹੈ, ਜਦ ਕਿ ਕਿਸੇ ਨੂੰ ਦੁਖੀ ਕਰ ਕੇ ਕੀਤਾ ਗਿਆ ਕੰਮ ਪਾਪ ਅਖਵਾਉਂਦਾ ਹੈ | ਇਸ ਲਈ ਸਾਨੂੰ ਹਮੇਸ਼ਾ ਆਪਣੇ ਮਨ ਵਿਚ ਚੰਗੇ ਵਿਚਾਰ ਲਿਆਉਣੇ ਚਾਹੀਦੇ ਹਨ ਅਤੇ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ | ਹਰ ਵਿਅਕਤੀ ਨੂੰ ਪ੍ਰਕਿਰਤੀ ਤੋਂ ਪ੍ਰਾਪਤ ਗੁਣਾਂ ਦੇ ਅਧੀਨ ਹੋ ਕੇ ਹੀ ਕਰਮ ਕਰਨੇ ਪੈਂਦੇ ਹਨ | ਇਸ ਲਈ ਕੋਈ ਵੀ ਵਿਅਕਤੀ ਇਕ ਪਲ ਲਈ ਵੀ ਬਿਨਾਂ ਕਰਮ ਕੀਤੇ ਨਹੀਂ ਰਹਿ ਸਕਦਾ | ਵਿਧਾਤਾ ਨੇ ਸਾਰੇ ਜੀਵਾਂ ਲਈ ਕਰਮ ਕਰਦੇ ਰਹਿਣ ਦੀ ਲਾਜ਼ਮੀਅਤ ਕੀਤੀ ਹੋਈ ਹੈ | ਇਸੇ ਕਰ ਕੇ ਪਹਿਲੇ ਸਾਹ ਤੋਂ ਲੈ ਕੇ ਆਖ਼ਰੀ ਸਾਹ ਤੱਕ ਜੀਵ ਦੀ ਇਸ ਵਿਚ ਸ਼ਮੂਲੀਅਤ ਦੇਖੀ ਜਾ ਸਕਦੀ ਹੈ | ਕਰਮ ਮੁਤਾਬਕ ਹੀ ਕਿਸਮਤ ਦਾ ਨਿਰਮਾਣ ਹੁੰਦਾ ਹੈ | ਉੱਚੇ-ਸੁੱਚੇ ਕਰਮਾਂ ਦਾ ਫਲ ਸੁਖਦਾਇਕ ਤੇ ਮਾੜੇ ਕਰਮਾਂ ਦਾ ਫਲ ਦੁਖਦਾਇਕ ਹੁੰਦੇ ਰਹਿਣਾ ਹੀ ਕਿਸਮਤ ਦੀ ਰੂਪਰੇਖਾ ਹੈ | ਸਦਗੁਣੀ ਕਰਮ ਹੀ ਮਨੁੱਖ ਦੀ ਮਹਾਨਤਾ ਦਾ ਕਾਰਨ ਬਣਦੇ ਹਨ, ਜਦਕਿ ਅਵਗੁਣੀ ਕਰਮ ਮਨੁੱਖ ਦੇ ਪਤਨ ਦਾ ਕਾਰਨ | ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਤੋਂ ਇਲਾਵਾ ਜਗਦੀਸ਼ ਰਾਏ ਘੁੰਨਸ਼, ਵਿਜੇ ਕੁਮਾਰ, ਚੇਤਨ ਗਰਗ, ਕਾਲਾ ਰਾਮ, ਜਤਿੰਦਰ ਗਰਗ, ਨੀਰਜ ਕੁਮਾਰ, ਰਤਿਸ਼ ਗਰਗ, ਸੁੰਦਰ ਲਾਲ, ਜੁਪੇਸ਼ ਗਰਗ, ਨਨਦੀਪ ਗਰਗ, ਮਾਹਿਤ ਗਰਗ, ਨਵਿਸ਼ ਆਦਿ ਸ਼ਰਧਾਲੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਗਹਿਲ ਕਾਲਜ 'ਚ ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਸੈਮੀਨਾਰ ਕਰਵਾਇਆ <br/>
Ad Position 24
No active advertisement