ਟੱਲੇਵਾਲ, 21 ਫਰਵਰੀ (ਸੋਨੀ ਚੀਮਾ)-ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਮੌਕੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਗਲਪਕਾਰ ਸ: ਜਸਵੀਰ ਸਿੰਘ ਰਾਣਾ ਨੇ ਵਿਦਿਆਰਥਣਾਂ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਆਪਣੀਆਂ ਕਿਤਾਬਾਂ ਦੇ ਨਾਲ-ਨਾਲ ਰਸੂਲ ਹਮਜ਼ਾਤੋਵ ਦੀ ਕਿਤਾਬ ਮੇਰਾ ਦਾਿਗ਼ਸਤਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਘਟਨਾਵਾਂ ਬਾਰੇ ਦੱਸਦੇ ਹੋਏ ਮਾਂ ਬੋਲੀ ਦੇ ਨਾਲ ਪਿਉ ਬੋਲੀ ਦੇ ਮਹੱਤਵ ਬਾਰੇ ਵੀ ਦੱਸਿਆ | ਵਿਦਿਆਰਥਣਾਂ ਵਲੋਂ ਪੰਜਾਬੀ ਭਾਸ਼ਾ ਸਬੰਧੀ ਚਾਰਟ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਗਈ | ਜਸਵੀਰ ਰਾਣਾ ਨੇ ਪਿ੍ੰਸੀਪਲ ਡਾ: ਚਰਨਦੀਪ ਸਿੰਘ ਨੂੰ ਸੰਸਥਾ ਦੀ ਲਾਇਬ੍ਰੇਰੀ ਲਈ ਕਿਤਾਬਾਂ ਭੇਟ ਕੀਤੀਆਂ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ: ਗੁਰਦੀਪ ਕੌਰ, ਆਈ.ਕਿਊ.ਏ.ਸੀ. ਕੁਆਰਡੀਨੇਟਰ ਡਾ: ਜਨਮੀਤ ਸਿੰਘ, ਪ੍ਰੋ: ਸਿਮਰਜੀਤ ਕੌਰ, ਪ੍ਰੋ: ਜਸਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਪ੍ਰੋ: ਜਸਕਰਨ ਕੌਰ, ਪ੍ਰੋ: ਹਰਦੀਪ ਕੌਰ, ਡਾ: ਹਰਮੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ |