05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਭਾਈ ਲਾਲੋ ਪੰਜਾਬੀ ਮੰਚ ਵਲੋਂ 23 ਮਾਰਚ ਦੀ ਰੈਲੀ ਸੰਬੰਧੀ ਕੀਤੀ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-03-2026
ਟੱਲੇਵਾਲ, 6 ਮਾਰਚ (ਸੋਨੀ ਚੀਮਾ)-ਭਾਈ ਲਾਲੋ ਪੰਜਾਬੀ ਮੰਚ ਵਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ ਅਤੇ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਵਿਸ਼ਾਲ ਰੈਲੀ ਕੀਤੀ ਜਾਵੇਗੀ | ਜਿਸ ਦੇ ਤਹਿਤ ਤਿਆਰੀਆਂ ਦੇ ਚੱਲਦਿਆਂ ਸਮਾਜਿਕ ਆਗੂ ਹਰਜੀਤ ਸਿੰਘ ਖ਼ਿਆਲੀ ਅਤੇ ਟੀਮ ਵਲੋਂ ਭੋਤਨਾ 'ਚ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਹਰਜੀਤ ਸਿੰਘ ਖ਼ਿਆਲੀ ਨੇ ਕਿਹਾ ਕਿ ਸਮਾਜ ਵਿਚ ਫੈਲੀ ਅਸਮਾਨਤਾ ਅਤੇ ਹੱਕਾਂ ਦੀ ਲੜਾਈ ਉਦੋਂ ਤੱਕ ਖ਼ਤਮ ਨਹੀਂ ਹੋਵੇਗੀ, ਜਦੋਂ ਤੱਕ ਹਰ ਇਨਸਾਨ ਨੂੰ ਉਸ ਦਾ ਜਾਇਜ਼ ਹੱਕ ਨਹੀਂ ਮਿਲ ਜਾਂਦਾ, ਕਿਉਂਕਿ ਯਾਦ ਰੱਖੋ, ਚੁੱਪ ਰਹਿਣਾ ਅਕਸਰ ਜ਼ੁਲਮ ਦਾ ਸਾਥ ਦੇਣ ਵਰਗਾ ਹੁੰਦਾ ਹੈ | ਜੇਕਰ ਤੁਸੀਂ ਅਨਿਆਂ ਦੇਖ ਰਹੇ ਹੋ ਅਤੇ ਸ਼ਾਂਤ ਹੋ, ਤਾਂ ਤੁਸੀਂ ਅਨਜਾਣੇ ਵਿਚ ਜ਼ਾਲਮ ਦੀ ਤਾਕਤ ਵਧਾ ਰਹੇ ਹੋ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪੱਕਾ ਰੁਜ਼ਗਾਰ, ਮਹਿੰਗਾਈ ਦੇ ਹਿਸਾਬ ਨਾਲ 21000 ਰੁਪਏ ਪ੍ਰਤੀ ਮਹੀਨਾ ਤਨਖ਼ਾਹ, ਵਧੀਆ ਇਲਾਜ, ਬੱਚਿਆਂ ਨੂੰ ਚੰਗੀ ਸਿੱਖਿਆ, ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨ ਘੱਟੋ ਘੱਟ 10000 ਰੁਪਏ ਮਹੀਨਾ ਹੋਵੇ ਤਾਂ ਜੋ ਉਹ ਆਪਣਾ ਜੀਵਨ ਚੰਗਾ ਗੁਜ਼ਾਰ ਸਕਣ | ਇਸ ਮੌਕੇ ਜਗਸੀਰ ਸਿੰਘ ਖ਼ਿਆਲੀ, ਬਾਬੂ ਸਿੰਘ ਭੋਤਨਾ, ਗਿਆਨ ਸਿੰਘ, ਕਾਲਾ ਪੰਚ, ਸੁਖਪਾਲ ਸਿੰਘ, ਰਾਜਿੰਦਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਕਾਬੂ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੌਜਵਾਨ ਕਾਬੂ <br/>
Ad Position 24