10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬੀਬੀ ਅਮਰਜੀਤ ਕੌਰ ਧਨੇਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ <br/>

Ad Position 21
No active advertisement
ਮਹਿਲ ਕਲਾਂ ਵਿਖੇ ਬੀਬੀ ਅਮਰਜੀਤ ਕੌਰ ਧਨੇਰ ਦੇ ਅੰਤਿਮ ਸਸਕਾਰ ਸਮੇਂ ਅੰਤਿਮ ਰਸਮਾਂ ਕਰਦੇ ਹੋਏ ਪਰਿਵਾਰਕ ਮੈਂਬਰ | ਖੱਬੇ: ਬੀਬੀ ਅਮਰਜੀਤ ਕੌਰ ਦੀ ਪੁਰਾਣੀ ਤਸਵੀਰ | ਤਸਵੀਰ : ਅਵਤਾਰ ਸਿੰਘ ਅਣਖੀ <br/> 10-03-2026
ਮਹਿਲ ਕਲਾਂ, 9 ਮਾਰਚ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਦੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਧਨੇਰ (60) ਜੋ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਬੀਤੀ ਸ਼ਾਮ ਪੀ.ਜੀ.ਆਈ. ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ | ਬੀਬੀ ਧਨੇਰ ਨੇ ਸਾਲ 2002 ਤੋਂ 2007 ਤੱਕ ਪਿੰਡ ਮਹਿਲ ਕਲਾਂ ਦੇ ਸਰਪੰਚ ਵਜੋਂ ਸੇਵਾਵਾਂ ਨਿਭਾਈਆਂ ਅਤੇ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਲਈ ਬੇਮਿਸਾਲ ਕੰਮ ਕੀਤੇ | ਕਾਂਗਰਸ ਦੇ ਵੱਖ-ਵੱਖ ਅਹੁਦਿਆਂ 'ਤੇ ਰਹਿੰਦਿਆਂ ਉਨ੍ਹਾਂ ਨੇ ਲੰਮਾ ਸਮਾਂ ਪਾਰਟੀ ਲਈ ਦਿਨ-ਰਾਤ ਇੱਕ ਕੀਤਾ ਅਤੇ ਜ਼ਿੰਦਗੀ ਦੀਆਂ ਅਨੇਕਾਂ ਦੁੱਖ-ਤਕਲੀਫ਼ਾਂ ਦਾ ਬੜੀ ਬਹਾਦਰੀ ਤੇ ਦਲੇਰੀ ਨਾਲ ਸਾਹਮਣਾ ਕੀਤਾ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਪਿੰਡ ਮਹਿਲ ਕਲਾਂ ਵਿਖੇ ਕੀਤਾ ਗਿਆ, ਜਿੱਥੇ ਸਥਾਨਕ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਅਜੈਪਾਲ ਸਿੰਘ ਅਤੇ ਭਾਈ ਸਤਨਾਮ ਸਿੰਘ ਖ਼ਾਲਸਾ ਨੇ ਦਿਖਾਈ | ਇਸ ਦੁੱਖ ਦੀ ਘੜੀ ਵਿਚ ਸਾਬਕਾ ਪੰਚਾਇਤ ਅਫ਼ਸਰ ਭਜਨ ਸਿੰਘ ਭੋਤਨਾ, ਪ੍ਰਧਾਨ ਸ਼ੇਰ ਸਿੰਘ ਖ਼ਾਲਸਾ, ਭਾਈ ਜਗਸੀਰ ਸਿੰਘ ਖਾਲਸਾ, ਗਿਆਨੀ ਕਰਮ ਸਿੰਘ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਯਾਦਵਿੰਦਰ ਸਿੰਘ ਵਜੀਦਕੇ, ਹਰਜੀਤ ਸਿੰਘ ਖ਼ਿਆਲੀ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਵਿਜੇ ਕੁਮਾਰ ਬਾਂਸਲ, ਜਥੇ: ਗੁਰਮੇਲ ਸਿੰਘ ਨੰਬਰਦਾਰ, ਮੀਰੀ ਪੀਰੀ ਸੇਵਾ ਲਹਿਰ ਦੇ ਆਗੂ ਸਵਰਨ ਸਿੰਘ ਖਾਲਸਾ, ਨੰਬਰਦਾਰ ਆਤਮਾ ਸਿੰਘ, ਮਾਸਟਰ ਰਵਦੀਪ ਸਿੰਘ, ਮਿੱਠੂ ਮੁਹੰਮਦ, ਨੰਬਰਦਾਰ ਜਗਦੇਵ ਸਿੰਘ ਸੋਢਾ, ਲਾਭ ਸਿੰਘ ਸਮਰਾ, ਗੁਰਪ੍ਰੀਤ ਸਿੰਘ ਗਰੇਵਾਲ, ਚੰਦਰਮੋਹਨ ਸਿੰਘ, ਭਾਈ ਰਾਜਵਿੰਦਰ ਸਿੰਘ ਖਾਲਸਾ, ਭਾਈ ਕੁਲਦੀਪ ਸਿੰਘ ਮਠਾੜੂ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਹਰੀ ਸਿੰਘ, ਪ੍ਰੇਮ ਕੁਮਾਰ ਪਾਸੀ, ਨਛੱਤਰ ਸਿੰਘ ਬੁੱਟਰ, ਸੁਖਦੇਵ ਸਿੰਘ ਰਾਗੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੱੁਡੀ ਕਲਾਂ ਵਿਖੇ ਵਿਸ਼ਵ ਗਲਕੂਮਾ ਹਫ਼ਤਾ ਮਨਾਇਆ <br/> ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਢਿਲਵਾਂ ਦੇ ਵਿਦਿਆਰਥੀਆਂ ਨੇ ਐਨ.ਐਸ.ਐਸ. ਕੈਂਪ ਲਾਇਆ
Ad Position 24