ਯੂਨੀਵਰਸਿਟੀ ਕਾਲਜ ਢਿਲਵਾਂ ਦੇ ਵਿਦਿਆਰਥੀਆਂ ਨੇ ਐਨ.ਐਸ.ਐਸ. ਕੈਂਪ ਲਾਇਆ
ਅਜੀਤ ਡੈਸਕ
10-03-2026
ਤਪਾ ਮੰਡੀ, 9 ਮਾਰਚ (ਵਿਜੇ ਸ਼ਰਮਾ)-ਯੂਨੀਵਰਸਿਟੀ ਕਾਲਜ ਢਿੱਲਵਾਂ ਵਲੋਂ ਮੌੜ ਨਾਭਾ ਵਿਖੇ ਲਾਏ ਗਏ ਸੱਤ ਦਿਨਾਂ ਐਨ.ਐਸ.ਐਸ. ਕੈਂਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਆਫ਼ ਹੈਪੀਨੈਸ ਦੇ ਕੰਪਲੈਕਸ ਦੀ ਸਾਫ਼ ਸਫ਼ਾਈ ਕੀਤੀ ਗਈ | ਜਿਸ ਦੌਰਾਨ ਸਕੂਲ ਮੁਖੀ ਸਤਪਾਲ ਬਾਂਸਲ ਨੇ ਯੂਨੀਵਰਸਿਟੀ ਦੇ ਪਹੁੰਚੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਵਿਚ ਕੰਮ ਕਰਨ ਦੀ ਆਦਤ ਅਤੇ ਸਮਾਜ ਪ੍ਰਤੀ ਉਸਾਰੂ ਸਮਝ ਵਿਕਸਿਤ ਹੁੰਦੀ ਹੈ ਅਤੇ ਹੋਰ ਬਹੁਤ ਸਾਰੀਆਂ ਚੰਗੀਆਂ ਆਦਤਾਂ ਪ੍ਰੈਕਟੀਕਲ ਰੂਪ ਦੇ ਵਿਚ ਵਿਦਿਆਰਥੀ ਸਿੱਖਦੇ ਹਨ | ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀਂ ਦਿੱਤੀ ਗਈ | ਇਸ ਸਮੇਂ ਉਨ੍ਹਾਂ ਵਲੋਂ ਯੂਨੀਵਰਸਿਟੀ ਕਾਲਜ ਢਿੱਲਵਾਂ ਦੇ ਪ੍ਰੋਫੈਸਰ ਜਗਦੀਪ ਸਿੰਘ, ਜਗਸੀਰ ਸਿੰਘ, ਮਨਜੀਤ ਸਿੰਘ, ਮੈਡਮ ਹਰਪ੍ਰੀਤ ਕੌਰ ਮੈਡਮ ਅੰਮਿ੍ਤ ਪਾਲ ਕੌਰ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ ਗਿਆ | ਇਸ ਸਮੇਂ ਗੁਰਲਾਲ ਸਿੰਘ ਸਮਾਜ ਸੇਵੀ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |