09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਰਨਾਲਾ-ਮਾਨਸਾ ਮਾਰਗ ਦੀਆਂ ਸਾਈਡਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਕਰਕੇ ਫੈਲੀ ਬਦਬੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਰੂੜੇਕੇ ਕਲਾਂ, 3 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਇਲਾਕਾ ਨਿਵਾਸੀਆਂ ਨੂੰ ਕੂੜਾ ਕਰਕਟ ਗੰਦਗੀ ਦੇ ਸੈਂਕੜੇ ਢੇਰ ਲਗਾਏ ਹੋਏ ਹਨ | ਜਿਨ੍ਹਾਂ ਵਿਚੋਂ ਕਿ ਮਾਰ ਰਹੀ ਗੰਦੀ ਬਦਬੂ ਦਾ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਸ਼ਾਸਨਿਕ ਅਧਿਕਾਰੀ ਗਹਿਰੀ ਨੀਂਦ ਸੁੱਤੇ ਨਜ਼ਰ ਆ ਰਹੇ ਹਨ | ਪਿਛਲੇ ਸਮੇਂ ਤੋਂ ਲੈ ਕੇ ਮਾਰਗ ਦੀਆਂ ਸਾਈਡਾਂ 'ਤੇ ਗੰਦਗੀ ਦੇ ਢੇਰਾਂ 'ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਸਬੰਧਿਤ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀ ਮਾਰਗ ਦੀਆਂ ਸਾਈਡਾਂ ਨੂੰ ਸਾਫ਼ ਸੁਥਰਾ ਰੱਖਣ 'ਚ ਅਸਫਲ ਨਜ਼ਰ ਆ ਰਹੇ ਹਨ | ਮਾਰਗ ਦੀਆਂ ਸਾਈਡਾਂ 'ਤੇ ਲੱਗੇ ਵੱਡੇ-ਵੱਡੇ ਗੰਦਗੀ ਦੇ ਢੇਰ ਸਵੱਛ ਭਾਰਤ ਮੁਹਿੰਮ ਦੀ ਪੋਲ ਖ਼ੋਲ੍ਹ ਰਹੇ ਹਨ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਤੋਂ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਆਪਣੇ ਘਰਾਂ ਦੁਕਾਨਾਂ ਦੀ ਰਹਿੰਦ-ਖੂੰਹਦ ਕੂੜਾ ਕਰਕਟ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਸੁੱਟ ਕੇ ਵੱਡੇ ਢੇਰ ਲਗਾਏ ਜਾ ਰਹੇ ਹਨ | ਗੰਦਗੀ ਦੇ ਢੇਰਾਂ ਕਾਰਨ ਅਨੇਕਾਂ ਬੂਟੇ ਖ਼ਤਮ ਹੋ ਚੁੱਕੇ ਹਨ | ਮਾਰਗ ਦੀਆਂ ਸਾਈਡਾਂ 'ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇ ਭਰੇ ਰੁੱਖ ਲਗਾਉਣੇ ਹੁੰਦੇ ਹਨ | ਜਿੱਥੋਂ ਕਿ ਰਾਹਗੀਰਾਂ ਨੂੰ ਠੰਢੀ ਛਾਂ ਤੇ ਸ਼ੁੱਧ ਹਵਾ ਮਿਲਣੀ ਚਾਹੀਦੀ ਸੀ ਪ੍ਰੰਤੂ ਹੋ ਇਸ ਦੇ ਉਲਟ ਰਿਹਾ ਹੈ | ਜਿੱਥੇ ਮਾਰਗ ਦੀਆਂ ਸਾਈਡਾਂ 'ਤੇ ਹਰੇ ਭਰੇ ਰੁੱਖ ਹੋਣੇ ਚਾਹੀਦੇ ਸਨ ਰੁੱਖਾਂ ਦੀ ਜਗ੍ਹਾ ਗੰਦਗੀ ਦੇ ਢੇਰਾਂ 'ਚ ਗੰਦੀ ਬਦਬੂ ਮਾਰ ਰਹੀ ਹੈ | ਮੁੱਖ ਮਾਰਗਾਂ ਦੀਆਂ ਸਾਈਡਾਂ 'ਤੇ ਵਣ ਵਿਭਾਗ ਦੀ ਮਲਕੀਅਤ ਜ਼ਮੀਨ ਅਤੇ ਰੁੱਖਾਂ ਦੀ ਰੱਖਿਆਂ ਕਰਨ ਲਈ ਵਣ ਵਿਭਾਗ ਦੇ ਦਰਜਨਾਂ ਅਧਿਕਾਰੀਆਂ ਦੀ ਫ਼ੌਜ ਹੋਣ ਦੇ ਬਾਵਜੂਦ ਵੀ ਮਾਰਗ ਦੀਆਂ ਸਾਈਡਾਂ 'ਤੇ ਸੈਂਕੜੇ ਨਜਾਇਜ਼ ਰਸਤੇ ਤੇ ਸੈਂਕੜੇ ਗੰਦਗੀ ਦੇ ਢੇਰ ਲੱਗੇ ਹੋਏ ਹਨ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਅਤੇ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਰਗ ਦੀਆਂ ਸਾਈਡਾਂ 'ਤੇ ਬਣੇ ਨਜਾਇਜ਼ ਰਸਤੇ ਅਤੇ ਗੰਦਗੀ ਦੇ ਢੇਰ ਹਟਾ ਕੇ ਸਫ਼ਾਈ ਕਰਵਾ ਕੇ ਹੋਰ ਨਵੇਂ ਬੂਟੇ ਲਾਏ ਜਾਣ | ਪਹਿਲਾਂ ਖੜ੍ਹੇ ਸਰਕਾਰੀ ਰੁੱਖਾਂ ਦੀ ਸੰਭਾਲ ਕੀਤੀ ਜਾਵੇ |
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਰੇਂਜ ਅਫ਼ਸਰ ਸਵਰਨ ਸਿੰਘ ਦੇ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਲਈ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਠੁੱਲੀਵਾਲ ਪੁਲਿਸ ਵਲੋਂ ਲੁੱਟਾਂ-ਖੋਹਾਂ ਦੀ ਤਿਆਰੀ ਕਰਦਾ ਗਰੋਹ ਬੇਨਕਾਬ-ਚਾਰ ਕਾਬੂ, ਇੱਕ ਦੀ ਭਾਲ ਜਾਰੀ ਅਗਲੀ ਖ਼ਬਰ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਸਿਟੀ ਇੰਚਾਰਜ ਨੇ ਕੀਤੀ ਨਾਕਾਬੰਦੀ <br/>
Ad Position 24