09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਬਰਨਾਲਾ ਦੀ ਹੋਈ ਮੀਟਿੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਹੰਡਿਆਇਆ, 3 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਪਨੇਸਰ ਐਗਰੋਟੈਕ ਪ੍ਰਾਈਵੇਟ ਲਿਮ: ਹੰਡਿਆਇਆ ਵਿਖੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਬਰਨਾਲਾ ਦੀ ਮੀਟਿੰਗ ਹੋਈ | ਜਿਸ ਵਿਚ ਬਰਨਾਲਾ ਦੇ ਇਕ ਚੌਂਕ ਦਾ ਨਾਮਕਰਨ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦੇ ਨਾਮ 'ਤੇ ਰੱਖਿਆ ਗਿਆ ਹੈ, ਦੇ ਵਾਸਤੇ ਨੀਂਹ ਪੱਥਰ ਰੱਖਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਨਛੱਤਰ ਸਿੰਘ ਭਰੀ ਐਮ.ਡੀ. ਸਟੈਂਡਰਡ ਕਾਰਪੋਰੇਸ਼ਨ, ਮੱਖਣ ਸਿੰਘ ਭਰੀ ਵਾਈਸ ਚੇਅਰਮੈਨ ਆਰ.ਐੱਸ.ਓ. ਇੰਡੀਆ, ਜਗਜੀਤ ਸਿੰਘ ਵਾਈਸ ਚੇਅਰਮੈਨ ਆਰ.ਐੱਸ.ਓ. ਇੰਡੀਆ, ਜਗਸੀਰ ਸਿੰਘ ਧੀਮਾਨ ਸਕੱਤਰ ਪੰਜਾਬ ਆਰ.ਐੱਸ.ਓ. ਇੰਡੀਆ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਆਰ.ਐੱਸ.ਓ. ਬਰਨਾਲਾ ਇੰਡੀਆ ਨੇ ਕਿਹਾ ਕੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦਾ 5 ਮਈ ਨੂੰ ਜਨਮ ਦਿਹਾੜੇ ਮੌਕੇ ਉਸ ਤੋਂ ਪਹਿਲਾਂ ਬਰਨਾਲਾ ਦੇ ਚੌਂਕ ਦਾ ਨਾਮਕਰਨ ਨੀਂਹ ਪੱਥਰ ਰੱਖਣ ਸਬੰਧੀ ਮੀਟਿੰਗ ਵਿਚ ਵਿਚਾਰਾਂ ਕੀਤੀਆਂ | ਇਸ ਮੌਕੇ ਗੁਰਮੇਲ ਸਿੰਘ ਆਰੇਵਾਲੇ ਜ਼ਿਲ੍ਹਾ ਮੀਤ ਪ੍ਰਧਾਨ ਆਰ. ਐੱਸ.ਓ., ਜਸਪਾਲ ਸਿੰਘ ਟੀਟੂ ਜ਼ਿਲ੍ਹਾ ਮੀਤ ਪ੍ਰਧਾਨ ਆਰ.ਐੱਸ.ਓ., ਜਨਰਲ ਸਕੱਤਰ ਬੰਧਨਤੋੜ ਸਿੰਘ ਆਰ. ਐੱਸ.ਓ., ਮਹਿੰਦਰ ਪ੍ਰਤਾਪ ਸਿੰਘ ਜ਼ਿਲ੍ਹਾ ਪ੍ਰਚਾਰ ਸਕੱਤਰ, ਦਰਸ਼ਨ ਸਿੰਘ ਜ਼ਿਲ੍ਹਾ ਆਗੂ, ਗੁਰਮੇਲ ਸਿੰਘ ਭਰੀ ਨੈਸ਼ਨਲ ਹੋਟਲ, ਰਾਜ ਪਨੇਸਰ ਪ੍ਰੈਸ ਸਕੱਤਰ ਆਰ.ਐੱਸ.ਓ., ਇਸਵਿੰਦਰ ਸਿੰਘ ਜੰਡੂ ਜ਼ਿਲ੍ਹਾ ਆਗੂ ਆਰ.ਐੱਸ.ਓ. ਹਾਜ਼ਰ ਸਨ | ਇਸ ਮੌਕੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦੇ ਸਟੈਚੂ ਲਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜੋਰਾ ਸਿੰਘ ਪਬਲਿਕ ਸਕੂਲ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਅਰਦਾਸ ਕਰ ਕੇ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਠੁੱਲੀਵਾਲ ਪੁਲਿਸ ਵਲੋਂ ਲੁੱਟਾਂ-ਖੋਹਾਂ ਦੀ ਤਿਆਰੀ ਕਰਦਾ ਗਰੋਹ ਬੇਨਕਾਬ-ਚਾਰ ਕਾਬੂ, ਇੱਕ ਦੀ ਭਾਲ ਜਾਰੀ
Ad Position 24