09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨੌਜਵਾਨ ਦੀ ਭੇਦਭਰੇ ਹਾਲਾਤ 'ਚ ਲਾਸ਼ ਖੇਤਾਂ ਨੂੰ ਜਾਂਦੀ ਪਹੀ 'ਤੇ ਮਿਲੀ <br/>

Ad Position 21
repet_subhas-goyals [Copy P29]
ਗਗਨਦੀਪ ਸਿੰਘ ਦੀ ਪੁਰਾਣੀ ਤਸਵੀਰ | <br/> 04-04-2026
ਭਵਾਨੀਗੜ੍ਹ, 3 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ)-ਫੱਗੂਵਾਲਾ ਕਾਲੋਨੀਆਂ ਵਿਚੋਂ ਇਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਮਿ੍ਤਕ ਗਗਨਦੀਪ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ 31 ਸਾਲਾ ਪੁੱਤਰ ਮੱਧ ਪ੍ਰਦੇਸ਼ ਵਿਖੇ ਕੰਬਾਈਨ 'ਤੇ ਗਿਆ ਹੋਇਆ ਸੀ, ਲੰਘੇ ਦਿਨੀਂ ਕਰੀਬ 6 ਵਜੇ ਵਾਪਸ ਆਇਆ, ਆਪਣਾ ਬੈਗ ਘਰ ਦੇ ਨੇੜੇ ਹੀ ਕਿਸੇ ਥਾਂ 'ਤੇ ਧਰ ਕੇ ਕੁੱਝ ਲੜਕਿਆਂ ਨਾਲ ਚਲਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗਗਨਦੀਪ ਸਿੰਘ ਦੀ ਲਾਸ਼ ਪਿੰਡ ਦੇ ਖੇਤਾਂ ਨੂੰ ਜਾਂਦੇ ਰਸਤੇ 'ਤੇ ਪਈ ਹੈ, ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ | ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗਗਨਦੀਪ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਾ ਕੇ ਲਾਸ਼ ਵਾਰਸਾਂ ਹਵਾਲੇ ਕਰਦਿਆਂ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ | ਗਗਨਦੀਪ ਸਿੰਘ ਦੀ ਮੌਤ ਦਾ ਪਤਾ ਲੱਗਣ 'ਤੇ ਪਿੰਡ ਵਿਚ ਸੋਗ ਦਾ ਮਾਹੌਲ ਪੈਦਾ ਹੋ ਗਿਆ |


Ad Position 22
No active advertisement
ਪਿਛਲੀ ਖ਼ਬਰ ਖੇਡ ਮੈਦਾਨਾਂ ਅਤੇ ਲਾਇਬ੍ਰੇਰੀਆਂ ਨਾਲ ਪਿੰਡਾਂ ਦੇ ਵਿਕਾਸ ਦਾ ਆਧਾਰ ਮਜ਼ਬੂਤ ਹੋਵੇਗਾ-ਢੀਂਡਸਾ <br/> ਅਗਲੀ ਖ਼ਬਰ ਬਾਬਾ ਜੋਰਾ ਸਿੰਘ ਪਬਲਿਕ ਸਕੂਲ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਅਰਦਾਸ ਕਰ ਕੇ ਕੀਤੀ ਸ਼ੁਰੂਆਤ <br/>
Ad Position 24