ਬਰਨਾਲਾ, 24 ਅਪ੍ਰੈਲ (ਰਾਜ ਪਨੇਸਰ)-ਕਰੀਬ 6 ਮਹੀਨੇ ਪਹਿਲਾਂ ਧਨੌਲਾ ਏਰੀਏ 'ਚ ਹੋਏ ਅੰਨੇ੍ਹ ਕਤਲ ਦੀ ਗੱੁਥੀ ਸੁਲਝਾਉਂਦਿਆਂ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਹੋਈ ਹੈ | ਪ੍ਰੈਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸਤਵੀਰ ਸਿੰਘ ਬੈਂਸ ਨੇ ਕਿਹਾ ਕਿ ਮਿਤੀ 5 ਨਵੰਬਰ 2025 ਨੂੰ ਮੱੁਦਈ ਤੇਜ ਸਿੰਘ ਪੱੁਤਰ ਹਰਜਿੰਦਰ ਸਿੰਘ ਵਾਸੀ ਦਾਨਗੜ੍ਹ ਰੋਡ ਧਨੌਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਸਨ ਕਿ ਉਸ ਦਾ ਪਿਤਾ ਹਰਜਿੰਦਰ ਸਿੰਘ ਮੇਰੇ ਦਾਦੇ ਗੁਰਮੇਲ ਸਿੰਘ ਦੇ ਭਰਾ ਜਗਦੇਵ ਸਿੰਘ ਦੀ ਮੌਤ ਦਾ ਅਫ਼ਸੋਸ ਕਰਨ ਲਈ ਉਨ੍ਹਾਂ ਦੇ ਘਰ ਦਾਨਗੜ੍ਹ ਰੋਡ 'ਤੇ ਨੇੜੇ ਹਾਈਵੇ ਚੀਮਿਆਂ ਦੇ ਕੋਠੇ ਧਨੌਲਾ ਵਿਖੇ ਗਿਆ ਸੀ | ਜਦੋਂ ਉਹ ਘਰ ਨਹੀਂ ਤਾਂ ਉਸ ਨੇ ਫ਼ੋਨ ਕੀਤਾ ਪਰ ਪਿਤਾ ਨੇ ਫ਼ੋਨ ਨਹੀਂ ਚੱੁਕਿਆ | ਫਿਰ ਉਹ ਆਪਣੇ ਭਰਾ ਪਿ੍ਤਪਾਲ ਸਿੰਘ ਨਾਲ ਪਿਤਾ ਨੂੰ ਲੱਭਣ ਲਈ ਖੇਤਾਂ ਵੱਲ ਤੁਰ ਪਏ ਤਾਂ ਖੇਤਾਂ 'ਚ ਉਨ੍ਹਾਂ ਦੇ ਪਿਤਾ ਦੀ ਸਕੂਟਰੀ ਖੜ੍ਹੀ ਸੀ ਅਤੇ ਥੋੜ੍ਹੀ ਦੂਰ ਹੀ ਲਹੂ ਲੁਹਾਣ ਨਾਲ ਡਿੱਗੇ ਪਏ ਸਨ | ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਮੱੁਦਈ ਦੇ ਪਿਤਾ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਡੀ.ਐੱਸ.ਪੀ. ਨੇ ਦੱਸਿਆ ਕਿ ਉਸ ਸਮੇਂ ਪੁਲਿਸ ਵਲੋਂ ਮੱੁਦਈ ਤੇਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਧਨੌਲਾ ਥਾਣਾ ਵਿਖੇ ਮਾਮਲਾ ਦਰਜ ਕਰ ਦਿੱਤਾ ਸੀ | ਉਸ ਤੋਂ ਬਾਅਦ ਇਕ ਵੱਖਰੀ ਟੀਮ ਬਣਾ ਕੇ ਇਸ ਮਾਮਲੇ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਸੀ | ਪੜਤਾਲ ਤੋਂ ਬਾਅਦ ਪੁਲਿਸ ਵਲੋਂ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ ਵਾਸੀਆਨ ਦਾਨਗੜ੍ਹ ਰੋਡ ਧਨੌਲਾ ਨੂੰ ਕਾਬੂ ਕੀਤਾ ਗਿਆ ਅਤੇ ਗਿ੍ਫ਼ਤਾਰ ਵਿਅਕਤੀਆਂ ਨੇ ਮੰਨਿਆ ਕਿ ਉਨਾਂ ਦਾ ਮਿ੍ਤਕ ਵਿਅਕਤੀ ਨਾਲ ਲੈਣ-ਦੇਣ ਚੱਲਦਾ ਸੀ | ਜਿਸ ਕਰ ਕੇ ਉਨ੍ਹਾਂ ਵਲੋਂ ਹਰਜਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ | ਗਿ੍ਫ਼ਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |