ਧਨੌਲਾ, 24 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਪੰਧੇਰ ਦੇ ਸ਼ੇਰਾ ਪੱਤੀ ਦੇ ਵਸਨੀਕ ਚਮਕੌਰ ਸਿੰਘ ਪੁੱਤਰ ਜੋਰਾ ਸਿੰਘ ਨੇ ਗਲ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ਅਨੁਸਾਰ ਚਮਕੌਰ ਸਿੰਘ ਕਈ ਦਿਨ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ | ਉਸ ਦੇ ਇਕ ਭਰਾ ਤੇ ਇਕ ਭੈਣ ਹੋਰ ਹਨ | ਇਨਵੈਸਟੀਗੇਸ਼ਨ ਅਫ਼ਸਰ ਅਮਰਜੀਤ ਕੌਰ ਨੇ ਨਗਰ ਨਿਵਾਸੀਆਂ ਵਲੋਂ ਦੱਸੀ ਗਈ ਇਤਲਾਹ ਦੇ ਆਧਾਰ 'ਤੇ ਧਾਰਾ 194 ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਪੜਤਾਲ ਆਰੰਭ ਦਿੱਤੀ ਹੈ |