ਰੂੜੇਕੇ ਕਲਾਂ, 25 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)-ਸੇਂਟ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਚੋਣ ਪ੍ਰਕਿਰਿਆ ਰਾਹੀ ਵੱਖ ਵੱਖ ਸੰਸਥਾ ਦੇ ਹਾਊਸ ਮੁਖੀਆਂ ਅਤੇ ਸੰਸਥਾ ਦੇ ਹੈਾਡ ਬੁਆਏ ਤੇ ਗਰਲ ਦੀ ਚੋਣ ਸੰਸਥਾ ਦੇ ਵਿਦਿਆਰਥੀਆਂ ਵੋਟਾਂ ਰਾਹੀ ਕੀਤੀ ਗਈ | ਸੰਸਥਾ ਦੇ ਪਿ੍ੰਸੀਪਲ ਸੁਮਨ ਸ਼ਰਮਾ ਦੇ ਆਦੇਸ਼ ਮੁਤਾਬਿਕ ਸੰਸਥਾ ਦੇ ਸਮੂਹ ਵਿਦਿਆਰਥੀਆਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਆਪਣੇ ਪਸੰਦੀਦਾ ਹਾਊਸ ਮੁਖੀ ਦੀ ਚੋਣ ਕੀਤੀ ਗਈ | ਇਸ ਮੌਕੇ ਮੈਨੇਜਰ ਜਸਪਾਲ ਸਿੰਘ, ਕੋਆਰਡੀਨੇਟਰ ਨਰਿੰਦਰ ਕੌਰ ਤੋਂ ਇਲਾਵਾ ਅਧਿਆਪਕ ਹਾਜ਼ਰ ਸਨ |