ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਿਧਾਇਕ ਪੰਡੋਰੀ ਨੇ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਨਵੀਂ ਬਣੀ ਸਕੂਲ ਆਫ਼ ਹੈਪੀਨੈੱਸ ਦੀ ਬਿਲਡਿੰਗ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 26-04-2026
ਟੱਲੇਵਾਲ, 25 ਅਪ੍ਰੈਲ (ਸੋਨੀ ਚੀਮਾ)-ਕੁਲਵੰਤ ਸਿੰਘ ਪੰਡੋਰੀ ਹਲਕਾ ਵਿਧਾਇਕ ਮਹਿਲ ਕਲਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵਿਖੇ ਨਵੀਂ ਬਣੀ ਸਕੂਲ ਆਫ਼ ਹੈਪੀਨੈਸ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਸਕੂਲ ਨੂੰ 40.40 ਲੱਖ ਗਰਾਂਟ ਨਬਾਰਡ 29 ਅਧੀਨ ਪ੍ਰਾਪਤ ਹੋਈ ਸੀ | ਇਸ ਗਰਾਂਟ ਨਾਲ ਸਕੂਲ ਵਿਚ ਇਕ ਕਲਾਸ ਰੂਮ, ਇਕ ਕੰਪਿਊਟਰ ਲੈਬ, ਇਕ ਦਫ਼ਤਰ, ਟੁਆਇਲਟ, ਬਲਾਕ ਲਾਇਬਰੇਰੀ ਰੂਮ ਤਿਆਰ ਕੀਤੇ ਗਏ | ਜਿਨ੍ਹਾਂ ਦਾ ਉਦਘਾਟਨ ਐਮ.ਐਲ.ਏ ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ ਅਤੇ ਨਵੀਂ ਬਿਲਡਿੰਗ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ | ਇਸ ਸਮੇਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਨਾਲ ਪਹੁੰਚੇ ਅਧਿਕਾਰੀਆਂ ਵਲੋਂ ਸਕੂਲ ਅੰਦਰ ਹੋਏ ਕੰਮ ਦੀ ਸ਼ਲਾਘਾ ਕੀਤੀ ਗਈ | ਇਸ ਸਮੇਂ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਸਮੇਂ ਜ਼ਿਲ੍ਹਾ ਅਤੇ ਸਟੇਟ ਪੱਧਰ ਤੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਸਮੇਂ ਪੁਨੀਤ ਸਿੰਘ ਗਹਿਲ ਜ਼ਿਲ੍ਹਾ ਪੀ੍ਰਸ਼ਦ ਮੈਂਬਰ, ਪਿ੍ਤਪਾਲ ਸਿੰਘ ਗਹਿਲ ਬਲਾਕ ਪ੍ਰਧਾਨ, ਚਰਨਜੀਤ ਸਿੰਘ ਸਿੱਖਿਆ ਕੋਆਰਡੀਨੇਟਰ, ਬਿੰਦਰ ਸਿੰਘ ਪੀ.ਏ, ਮਾਸਟਰ ਹਰਮਨਦੀਪ ਸਿੰਘ, ਕਰਮਜੀਤ ਸਿੰਘ, ਰਾਜਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਬਰਜਿੰਦਰ ਪਾਲ ਸਿੰਘ, ਬੀ.ਪੀ.ਈ.ਓ ਬਲਵੀਰ ਸਿੰਘ, ਹਰਜਿੰਦਰ ਸਿੰਘ ਭੱਟੀ, ਸਰਪੰਚ ਕਿਰਨਜੀਤ ਸਿੰਘ ਮਿੰਟੂ, ਚੇਅਰਮੈਨ ਹਾਕਮ ਸਿੰਘ, ਉਪ ਚੇਅਰਮੈਨ ਮਨਜੀਤ ਸਿੰਘ, ਜਗਦੇਵ ਸਿੰਘ ਪ੍ਰਧਾਨ, ਨਿਰਮਲ ਸਿੰਘ ਪੰਚ, ਜੀਵਇੰਦਰ ਸਿੰਘ ਕਾਕਾ ਪ੍ਰਧਾਨ, ਕਰਮਜੀਤ ਸਿੰਘ, ਮਾਸਟਰ ਬਲਜੀਤ ਸਿੰਘ, ਇੰਸਪੈਕਟਰ ਸੁਖਦੇਵ ਸਿੰਘ ਧਾਲੀਵਾਲ, ਹਰਦੀਪ ਸਿੰਘ ਹੈਪੀ, ਹਰਦੇਵ ਸਿੰਘ ਪੰਚ, ਬਲਦੇਵ ਸਿੰਘ ਭੱਟੀ, ਰਾਜਵਿੰਦਰ ਕੌਰ ਪੰਚ, ਮੱਖਣ ਖਾਂ ਪੰਚ, ਬੇਅੰਤ ਸਿੰਘ, ਮੈਡਮ ਗੁਰਮੀਤ ਕੌਰ, ਮੈਡਮ ਮਨਦੀਪ ਕੌਰ, ਸੁਖਪਾਲ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਸਮੂਹ ਸਟਾਫ਼ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਵਿਖੇ ਵਾਤਾਵਰਨ ਜਾਗਰੂਕਤਾ ਸਮਾਗਮ ਕਰਵਾਇਆ
Ad Position 24
No active advertisement