ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸੀ.ਐੱਮ. ਯੋਗਸ਼ਾਲਾ ਪ੍ਰੋਜੈਕਟ ਲੋਕਾਂ ਲਈ ਬਣਿਆ ਵਰਦਾਨ-ਮੀਤ ਹੇਅਰ

Ad Position 21
No active advertisement
ਅਜੀਤ ਡੈਸਕ 26-04-2026
ਮਹਿਲ ਕਲਾਂ, 25 ਅਪ੍ਰੈਲ (ਅਵਤਾਰ ਸਿੰਘ ਅਣਖੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ 'ਸੀ.ਐੱਮ.ਦੀ ਯੋਗਸ਼ਾਲਾ' ਪ੍ਰੋਜੈਕਟ ਅਧੀਨ ਚਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ | ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜ਼ਿਲ੍ਹਾ ਬਰਨਾਲਾ 'ਚ 264 ਯੋਗਾ ਕਲਾਸਾਂ ਸਵੇਰੇ-ਸ਼ਾਮ ਬਰਨਾਲਾ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਤੇ ਪਿੰਡਾਂ ਵਿਚ ਚੱਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 173 ਯੋਗਾ ਕਲਾਸਾਂ ਪਿੰਡਾਂ ਵਿਚ ਹੀ ਚੱਲ ਰਹੀਆਂ ਹਨ, ਜਿਨ੍ਹਾਂ ਵਿਚ 9126 ਵਿਅਕਤੀ ਰੋਜ਼ਾਨਾ ਯੋਗਾ ਕਰ ਕੇ ਸਿਹਤਯਾਬ ਜੀਵਨਸ਼ੈਲੀ ਆਪਣਾ ਰਹੇ ਹਨ | ਇਹ ਯੋਗਾ ਕਲਾਸਾਂ ਸਾਂਝੀਆਂ ਥਾਵਾਂ ਜਿਵੇਂ ਪਬਲਿਕ ਪਾਰਕ, ਧਰਮਸ਼ਾਲਾ ਆਦਿ ਵਿਚ ਲੱਗ ਰਹੀਆਂ ਹਨ | ਇਨ੍ਹਾਂ ਯੋਗਾ ਕਲਾਸਾਂ ਦਾ ਸਮਾਂ ਲੋਕਾਂ ਦੀ ਸਹੂਲਤ ਮੁਤਾਬਿਕ ਹੀ ਰੱਖਿਆ ਗਿਆ ਹੈ | ਇਹਨਾਂ ਕਲਾਸਾਂ ਵਿਚ ਬੱਚੇ, ਨੌਜਵਾਨ, ਅÏਰਤਾਂ ਤੇ ਖ਼ਾਸ ਕਰ ਕੇ ਬਜ਼ੁਰਗ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਸਿਹਤਯਾਬ ਹੋ ਰਹੇ ਹਨ | ਇਸ ਮੌਕੇ ਪਿੰਡ ਅਮਲਾ ਸਿੰਘ ਵਾਲਾ ਦੀ 73 ਸਾਲਾ ਗੁਰਮੇਲ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਆਪਣੇ ਪਿੰਡ ਵਿਚ ਯੋਗਾ ਕਲਾਸ ਲਾਉਂਦੀ ਹੈ ਤੇ ਕਰੀਬ 11 ਮਹੀਨਿਆਂ ਤੋਂ ਜਦੋਂ ਤੋਂ ਕਲਾਸ ਸ਼ੁਰੂ ਹੋਈ ਹੈ, ਉਹ ਰੋਜ਼ਾਨਾ ਯੋਗਾ ਕਰਦੀ ਹੈ | ਪਹਿਲਾਂ ਉਸ ਨੂੰ ਘਰ ਤੋਂ ਯੋਗਾ ਕਲਾਸ ਤਕ ਆਉਣਾ ਅÏਖਾ ਲੱਗਦਾ ਸੀ ਪਰ ਹੁਣ ਉਸ ਦੀ ਸਿਹਤ ਬਿਲਕੁਲ ਠੀਕ ਰਹਿੰਦੀ ਹੈ | ਇਸੇ ਤਰ੍ਹਾਂ ਅਮਲਾ ਸਿੰਘ ਵਾਲਾ ਦੀ 65 ਸਾਲਾ ਅੰਗਰੇਜ਼ ਕੌਰ ਨੇ ਦੱਸਿਆ ਕਿ ਉਹ ਵੀ ਮੁਫ਼ਤ ਯੋਗਾ ਕਲਾਸਾਂ ਲਗਾ ਰਹੀ ਹੈ ਅਤੇ ਸਿਹਤ ਪੱਖੋਂ ਉਸ ਨੂੰ ਚੰਗਾ ਮਹਿਸੂਸ ਹੁੰਦਾ ਹੈ | ਪਿੰਡ ਬਦਰਾ ਦੀ 60 ਸਾਲਾ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਿੰਡ ਵੀ ਰੋਜ਼ਾਨਾ ਕਲਾਸਾਂ ਲਗਦੀਆਂ ਹਨ ਤੇ ਉਹ ਰੋਜ਼ਾਨਾ ਯੋਗਾ ਕਰਦੀ ਹੈ | ਬਲਜੀਤ ਕੌਰ (72 ਸਾਲ) ਨੇ ਦੱਸਿਆ ਕਿ ਉਸ ਦੇ ਪਿੰਡ 'ਚ ਰੋਜ਼ਾਨਾ ਕਲਾਸਾਂ ਲੱਗ ਰਹੀਆਂ ਹਨ ਤੇ ਉਹ ਰੋਜ਼ ਯੋਗਾ ਕਰਦੀ ਹੈ | ਡਿਪਟੀ ਕਮਿਸ਼ਨਰ ਬਰਨਾਲਾ ਵਿਚ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਮੁਹੱਲੇ, ਪਿੰਡ, ਸ਼ਹਿਰ ਵਿਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 76694-00500 ਮੋਬਾਈਲ ਨੰਬਰ 'ਤੇ ਮਿਸ ਕਾਲ ਕਰ ਕੇ ਕਲਾਸ ਸ਼ੁਰੂ ਕਰਵਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਤਿੰਨ ਸਾਧੂ ਅਗਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮੌਕੇ ਸਬ ਡਵੀਜ਼ਨਲ ਹਸਪਤਾਲ ਤਪਾ ਵਲੋਂ ਕੱਢੀ ਗਈ ਜਾਗਰੂਕਤਾ ਰੈਲੀ
Ad Position 24
No active advertisement