ਬਰਨਾਲਾ, 28 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਰਾਹੀ ਬਸਤੀ ਬਰਨਾਲਾ ਵਿਖੇ ਸਫਲਤਾਪੂਰਵਕ ਆਪਣੇ 20ਵੇਂ ਬੈਚ ਦੀਆਂ ਲੜਕੀਆਂ ਨੂੰ ਸਿਲਾਈ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ਿਲ੍ਹਾ ਬਰਨਾਲਾ ਵਲੋਂ ਪ੍ਰਧਾਨ ਗੁਰਮੀਤ ਸਿੰਘ ਮੀਮਸਾ, ਸੀਨੀਅਰ ਮੀਤ ਪ੍ਰਧਾਨ ਹਰਮਨਜੀਤ ਸਿੰਘ ਰੁਪਾਲ ਅਤੇ ਸਕੱਤਰ ਅਵਤਾਰ ਸਿੰਘ ਲੀਲਾ ਦੀ ਅਗਵਾਈ ਵਿਚ ਨਵੀਆਂ ਤਿੰਨ ਸਿਲਾਈ ਮਸ਼ੀਨਾਂ ਸਿਲਾਈ ਸੈਂਟਰ ਨੂੰ ਭੇਟ ਕੀਤੀਆਂ ਹਨ ਤਾਂ ਜੋ ਲੜਕੀਆਂ ਚੰਗੀ ਤਰ੍ਹਾਂ ਸਿਲਾਈ ਦੀ ਟਰੇਨਿੰਗ ਲੈ ਸਕਣ | ਸੂਰਿਆਵੰਸ਼ੀ ਖੱਤਰੀ ਸਭਾ ਬਰਨਾਲਾ ਦੀ ਸਰਪ੍ਰਸਤ ਨੀਰਜ ਬਾਲਾ ਦਾਨੀਆ, ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਰਾਜੇਸ਼ ਭੁਟਾਨੀ ਨੇ ਸਿਲਾਈ ਸੈਂਟਰ ਨੂੰ ਮਸ਼ੀਨਾਂ ਦਾਨ ਕਰਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ਿਲ੍ਹਾ ਬਰਨਾਲਾ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਪਾਲ ਗਰਗ, ਸੰਜੀਵ ਕੁਮਾਰ, ਕੇਵਲ ਕਿ੍ਸ਼ਨ ਗਰਗ, ਅਸ਼ਵਨੀ ਸ਼ਰਮਾ, ਜਗਸੀਰ ਸਿੰਘ ਮਾਛੀਕੇ, ਰਾਕੇਸ਼ ਜਿੰਦਲ ਆਦਿ ਵੀ ਹਾਜ਼ਰ ਸਨ |