10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਕਣਕ ਦੇ ਨਾੜ ਦੀਆਂ ਗੱਠਾਂ ਬਾਲਣ ਦੇ ਰੂਪ ਵਿਚ ਫੂਕੇ ਜਾਣ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 29-04-2026
ਸ਼ਹਿਣਾ, 28 ਅਪ੍ਰੈਲ (ਸੁਰੇਸ਼ ਗੋਗੀ)-ਕਣਕ ਦੇ ਨਾੜ ਦੀਆਂ ਗੱਠਾ ਬਣਾ ਕੇ ਫ਼ੈਕਟਰੀਆਂ ਵਿਚ ਬਾਲਣ ਦੇ ਰੂਪ ਵਿਚ ਸਾੜੇ ਸ਼ਹੀਦ ਭਗਤ ਸਿੰਘ ਪੀ.ਐਚ ਆਰ ਵੀਟ ਸਟਰਾਅ ਟਰੈਕਟਰ-ਟਰਾਲੀ ਐਸੋਸੀਏਸ਼ਨ ਦੇ ਆਗੂਆਂ ਨੇ ਮੌੜਾਂ ਵਿਖੇ ਮੀਟਿੰਗ ਕਰਨ ਉਪਰੰਤ ਆਖੇ | ਜਥੇਬੰਦੀ ਦੇ ਸੂਬਾ ਪ੍ਰਧਾਨ ਸਹਿਬਾਜ ਸਿੰਘ ਮੌੜ, ਤਰਸੇਮ ਸਿੰਘ ਮੁਕਤਸਰ, ਕੁਲਦੀਪ ਸਿੰਘ ਬਰਨਾਲਾ, ਗੁਰਤੇਜ ਸਿੰਘ ਤੇਜੀ ਜਖੇਪਲ ਆਦਿ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਬੇਲਰਾਂ ਰਾਹੀ ਕਣਕ ਦੇ ਨਾੜ ਦੀਆਂ ਗੱਠਾਂ ਬਣਾਉਣ 'ਤੇ ਤੁਰੰਤ ਪਾਬੰਦੀ ਲਾਉਣ, ਕਿਉਂਕਿ ਬੇਲਰਾਂ ਨਾਲ ਬਣਾਈਆਂ ਜਾਂਦੀਆਂ ਗੱਠਾਂ ਨੂੰ ਪਾਵਰ ਪਲਾਟਾਂ ਵਿਚ ਬਾਲਣ ਦੇ ਰੂਪ ਵਿਚ ਸਾੜਿਆ ਜਾ ਰਿਹਾ ਹੈ | ਇਸ ਤਰ੍ਹਾਂ ਨਾੜ ਦੀਆਂ ਗੱਠਾਂ ਸਾੜਨ ਨਾਲ ਤੂੜੀ ਦੀ ਵੱਡੀ ਕਿੱਲਤ ਦੋਵੇਂ ਸੂਬਿਆਂ ਵਿਚ ਆਵੇਗੀ | ਜਿਸ ਨਾਲ ਪਸ਼ੂ ਪਾਲਕਾਂ ਤੇ ਗਊਸ਼ਾਲਾ ਡੇਅਰੀਆਂ ਨੂੰ ਮੁਸ਼ਕਲ ਆਵੇਗੀ | ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਤੂੜੀ 2 ਹਜ਼ਾਰ ਦੇ ਕਰੀਬ ਸੀ | ਇਸ ਵਾਰ 6 ਹਜ਼ਾਰ ਤੂੜੀ ਦੀ ਟਰਾਲੀ ਮੁਸ਼ਕਲ ਨਾਲ ਮਿਲ ਰਹੀ ਹੈ, ਜੋ ਕਿ ਛੋਟੇ ਪਸ਼ੂ ਪਾਲਕਾਂ ਲਈ ਹੋਰ ਸੰਕਟ ਦੀ ਘੜੀ ਖੜੀ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਐੱਨ.ਸੀ.ਸੀ. ਦੇ ਨਵੇਂ ਅਕਾਦਮਿਕ ਸੈਸ਼ਨ ਲਈ ਕੈਡਿਟਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕ... ਅਗਲੀ ਖ਼ਬਰ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਨੂੰ ਨਵੀਆਂ 3 ਸਿਲਾਈ ਮਸ਼ੀਨਾਂ ਕੀਤੀਆਂ ਭੇਟ <br/>
Ad Position 24