05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਔਲਾਦ ਵਲੋਂ ਦੁਤਕਾਰੇ ਬਜ਼ੁਰਗਾਂ ਨੂੰ ਸਹਾਰਾ ਦੇ ਰਿਹਾ ਹੈ ਸ਼ਿਵ ਸ਼ੰਕਰ ਬਿਰਧ ਆਸ਼ਰਮ ਸੰਗਰੂਰ

Ad Position 21
No active advertisement
03-05-2026
ਸੰਗਰੂਰ, 2 ਮਈ (ਧੀਰਜ ਪਸੋਰੀਆ) - ਸ਼ਿਵ ਸ਼ੰਕਰ ਬਿਰਧ ਆਸ਼ਰਮ ਸੰਗਰੂਰ ਉਨ੍ਹਾਂ ਬੇਸਹਾਰਾ ਬਜ਼ੁਰਗਾਂ ਦਾ ਆਸਰਾ ਬਣਿਆ ਹੋਇਆ ਹੈ ਜਿੰਨਾ ਬਜ਼ੁਰਗਾਂ ਨੂੰ ਘਰਾਂ ਵਿਚੋਂ ਢੋਈ ਨਹੀਂ ਮਿਲੀ | ਪੁੱਤਾਂ-ਧੀਆਂ ਵਲੋਂ ਦੁਤਕਾਰ ਕੇ ਘਰੋਂ ਕੱਢਣ ਵਾਲੇ ਬਜ਼ੁਰਗਾਂ ਨੂੰ ਇਹ ਆਸ਼ਰਮ ਸਹਾਰਾ ਦੇ ਕੇ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਸਹਾਈ ਹੋ ਰਿਹਾ ਹੈ | ਆਸ਼ਰਮ ਵਿਚ ਸ਼ਰਨ ਲੈਣ ਵਾਲੇ ਬਜ਼ੁਰਗ ਮਰਦ ਜਾਂ ਅÏਰਤ ਦੇ ਪੁੱਤ ਧੀਆਂ ਨੂੰ ਬੁਲਾ ਕੇ ਪਹਿਲੀ ਸਟੇਜ ਤੇ ਉਨ੍ਹਾਂ ਦੀ ਘਰ ਵਾਪਸੀ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ | ਅਜਿਹੇ ਕਈ ਤਿੜਕੇ ਹੋਏ ਰਿਸ਼ਤਿਆਂ ਨੂੰ ਫਿਰ ਤੋਂ ਜੋੜਨ ਲਈ ਆਸ਼ਰਮ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ | ਇਹ ਆਸ਼ਰਮ ਵਲੋਂ ਕੋਈ ਸਰਕਾਰੀ ਗਰਾਂਟ ਪ੍ਰਾਪਤ ਨਹੀਂ ਕੀਤੀ ਜਾਂਦੀ ਅਤੇ ਇਹ ਆਸ਼ਰਮ ਸਿਰਫ਼ ਲੋਕਾਂ ਦੇ ਦਾਨ ਅਤੇ ਟਰੱਸਟੀਆਂ ਵਲੋਂ ਪਾਏ ਆਰਥਿਕ ਯੋਗਦਾਨ ਦੇ ਸਹਾਰੇ ਸਫਲਤਾ ਪੂਰਵਕ ਚੱਲ ਰਿਹਾ ਹੈ | ਆਸ਼ਰਮ ਵਿਚ ਬਜ਼ੁਰਗਾਂ ਦੇ ਮਨੋਰੰਜਨ ਲਈ ਟੈਲੀਵਿਜ਼ਨ, ਪੜਨ ਲਈ ਅਖ਼ਬਾਰ ਤੇ ਲਾਇਬਰੇਰੀ ਵੀ ਸਥਾਪਿਤ ਕੀਤੀ ਹੋਈ ਹੈ | ਪ੍ਰਭੁ ਸਿਮਰਨ, ਯੋਗਾ ਅਤੇ ਮੈਡੀਟੇਸ਼ਨ ਵਰਗੀਆਂ ਕਿਰਿਆਵਾਂ ਵੀ ਕਰਵਾਈਆਂ ਜਾਂਦੀਆਂ ਹਨ | ਸਿਵਲ ਸਰਜਨ ਡਾ. ਅਮਰਜੀਤ ਕÏਰ ਅਤੇ ਐਸਐਮਓ ਡਾ. ਵਿਨੋਦ ਗਰਗ ਵਲੋਂ ਹਰ 15 ਦਿਨਾਂ ਬਾਅਦ ਡਾਕਟਰਾਂ ਦੀ ਟੀਮ ਭੇਜ ਕੇ ਬਜ਼ੁਰਗਾਂ ਦੀ ਸਿਹਤ ਦਾ ਨਿਰੀਖਣ ਕੀਤਾ ਜਾਂਦਾ ਹੈ | ਸਮੇਂ ਸਮੇਂ ਸਿਰ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰ ਕੇ ਆਸ਼ਰਤ ਬਜ਼ੁਰਗਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ | ਬਜ਼ੁਰਗਾਂ ਦੀ ਤੰਦਰੁਸਤੀ ਲਈ ਸਿਹਤਮੰਦ ਖਾਣਾ, ਦੁੱਧ ਅਤੇ ਫਲਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ | ਸਮੇਂ ਸਮੇਂ ਇਹ ਬਜ਼ੁਰਗ, ਪ੍ਰਬੰਧਕਾਂ ਦੇ ਧਿਆਨ ਵਿਚ ਲਿਆ ਕੇ ਆਪਣੇ ਰਿਸ਼ਤੇਦਾਰਾਂ ਕੋਲ ਵੀ ਜਾ ਆਉਂਦੇ ਹਨ | ਇਹਨਾਂ ਦੇ ਪਹਿਨਣ ਲਈ ਸਾਫ਼ ਸੁਥਰੇ ਕੱਪੜੇ ਅਤੇ ਠਹਿਰਨ ਲਈ ਹਵਾਦਾਰ ਕਮਰਿਆਂ ਦਾ ਪ੍ਰਬੰਧ ਹੈ! ਸਾਫ਼ ਪਾਣੀ ਪੀਣ ਲਈ ਆਰ ਓ ਤੇ ਵਾਟਰ ਕੂਲਰ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ | ਇਸ ਵੇਲੇ ਆਸ਼ਰਮ ਵਿਚ ਇੱਕ ਦਰਜਨ ਆਸ਼ਰਤ ਬਜ਼ੁਰਗ ਜ਼ਿੰਦਗੀ ਦਾ ਸਫ਼ਰ ਤਹਿ ਕਰ ਰਹੇ ਹਨ | ਦੋ ਲੋੜਵੰਦ ਅਤੇ ਬਿਮਾਰ ਮਰੀਜ਼ਾਂ ਦਾ ਖਾਣਾ ਵੱਖਰੇ ਤÏਰ 'ਤੇ ਉਨ੍ਹਾਂ ਦੇ ਘਰ ਪਹੁੰਚਾਇਆ ਜਾਂਦਾ ਹੈ¢ ਸਥਾਨਕ ਗਊਸ਼ਾਲਾ ਵਲੋਂ ਰੋਜ਼ਾਨਾ ਦੋ ਕਿੱਲੋ ਦੁੱਧ ਆਸ਼ਰਮ ਨੂੰ ਦਿੱਤਾ ਜਾਂਦਾ ਹੈ | ਟਰਸਟੀ ਅਤੇ ਤਿੰਨ ਕਰਮਚਾਰੀ ਹਰ ਵੇਲੇ ਇਹਨਾਂ ਦੀ ਦੇਖਭਾਲ ਲਈ ਯਤਨਸ਼ੀਲ ਰਹਿੰਦੇ ਹਨ | ਇਸ ਆਸ਼ਰਮ ਦੇ ਬਾਣੀ ਸ੍ਰੀ ਦਾਸੂ ਰਾਮ ਸਨ ਅਤੇ ਇਹ ਆਸ਼ਰਮ 1997 ਵਿਚ ਹੋਂਦ ਵਿਚ ਆਇਆ ਸੀ | ਇਸ ਵੇਲੇ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਕਾਲੜਾ, ਖ਼ਜ਼ਾਨਚੀ ਏ ਪੀ ਸਿੰਘ, ਟਰੱਸਟੀ ਦÏਲਤ ਰਾਮ, ਹਾਕਮ ਸਿੰਘ, ਹਰਪਾਲ ਸਿੰਘ, ਕ੍ਰਿਸ਼ਨ ਅਰੋੜਾ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ | ਆਸ਼ਿਰਤ ਬਜ਼ੁਰਗਾਂ ਤੋਂ ਕੋਈ ਫ਼ੀਸ ਆਦਿ ਨਹੀਂ ਲਈ ਜਾਂਦੀ | ਲੋੜਵੰਦ ਅਤੇ ਪੀੜਤ ਬਜ਼ੁਰਗ 94171-48866 ਜਾਂ 80549-69606 ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣਾ ਆਧਾਰ ਕਾਰਡ ਲੈ ਕੇ ਉਭਵਾਲ ਰੋਡ, ਨਜ਼ਦੀਕ ਰੇਲਵੇ ਫਾਟਕ ਤੇ ਸਥਿਤ ਇਸ ਆਸ਼ਰਮ ਵਿਚ ਆ ਸਕਦੇ ਹਨ | ਕਿਸੇ ਵੀ ਨਸ਼ੱਈ, ਝਗੜਾਲੂ ਜਾਂ ਮੁਕੱਦਮੇਬਾਜ਼ ਬਜ਼ੁਰਗ ਨੂੰ ਦਾਖਲ ਨਹੀਂ ਕੀਤਾ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸੂਲਰ ਘਰਾਟ ਦੇ ਖ਼ਰੀਦ ਕੇਂਦਰਾਂ 'ਤੋਂ 3.52 ਲੱਖ ਕੁਇੰਟਲ ਕਣਕ ਦੀ ਖ਼ਰੀਦ, 1.75 ਲੱਖ ਕੁਇੰਟਲ ਲਿਫ਼ਟਿੰਗ ਹੋਈ <br/>
Ad Position 24
No active advertisement