05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

'ਆਪ' ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟਰਾਈਡੈਂਟ ਗਰੱੁਪ 'ਤੇ ਛਾਪੇਮਾਰੀ ਮੰਦਭਾਗਾ-ਧਰਮ ਸਿੰਘ ਫ਼ੌਜੀ

Ad Position 21
No active advertisement
ਅਜੀਤ ਡੈਸਕ 03-05-2026
ਬਰਨਾਲਾ, 2 ਮਈ (ਰਾਜ ਪਨੇਸਰ)-'ਆਪ' ਸਰਕਾਰ ਦੀ ਰਾਜਨੀਤੀ ਤੋਂ ਦੁਖੀ ਹੋ ਕੇ ਰਾਜ ਸਭਾ ਮੈਂਬਰ ਪਦਮ ਸ੍ਰੀ ਰਜਿੰਦਰ ਗੁਪਤਾ ਦੇ ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਟਰਾਈਡੈਂਟ ਗਰੱੁਪ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਛਾਪੇਮਾਰੀ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਭਾਜਪਾ ਦੇ ਇੰਚਾਰਜ ਅਤੇ ਸਾਬਕਾ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕਰਦਿਆਂ ਕਿਹਾ ਕਿ ਹਰੇਕ ਰਾਜਨੀਤਕ ਪਾਰਟੀਆਂ 'ਚੋਂ ਆਗੂ ਤੇ ਵਰਕਰ ਆਉਂਦੇ-ਜਾਂਦੇ ਰਹਿੰਦੇ ਹਨ | ਪਰ ਕਿਸੇ ਵੀ ਸੱਤਾਧਾਰੀ ਧਿਰ ਵਾਲੀ ਪਾਰਟੀ ਵਲੋਂ ਅੱਜ ਤੱਕ ਪਾਰਟੀ ਛੱਡ ਕੇ ਗਏ ਵਿਅਕਤੀ ਪ੍ਰਤੀ ਈਰਖਾ ਨਹੀਂ ਰੱਖੀ | ਪਰ ਪਿਛਲੇ ਦਿਨੀਂ ਜਿਨ੍ਹਾਂ ਰਾਜ ਸਭਾ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਛੱਡ ਦਿੱਤੀ ਗਈ ਸੀ ਪ੍ਰਤੀ ਭਗਵੰਤ ਮਾਨ ਸਰਕਾਰ ਵਲੋਂ ਪੂਰੀ ਈਰਖਾ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਰਜਿੰਦਰ ਗੁਪਤਾ ਜਿਨ੍ਹਾਂ ਨੇ ਜ਼ਿਲ੍ਹਾ ਬਰਨਾਲਾ ਅੰਦਰ ਕਈ ਵੱਡੀਆਂ ਫ਼ੈਕਟਰੀਆਂ ਲਗਾਈਆਂ ਅਤੇ ਜਿਸ ਕਾਰਨ ਜਿੱਥੇ ਬਰਨਾਲਾ ਸ਼ਹਿਰ ਦਾ ਨਾਂਅ ਦੁਨੀਆ 'ਚ ਸਿਖ਼ਰਾਂ 'ਤੇ ਲਿਆਂਦਾ ਉੱਥੇ ਲੱਖਾਂ ਪਰਿਵਾਰਾਂ ਦੇ ਵਿਅਕਤੀਆਂ ਨੂੰ ਰੁਜ਼ਗਾਰ ਦੇ ਕੇ ਬੇਰੁਜ਼ਗਾਰੀ ਨੂੰ ਕਾਫ਼ੀ ਹੱਦ ਤੱਕ ਖ਼ਤਮ ਕੀਤਾ | ਲੇਕਿਨ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟਰਾਈਡੈਂਟ ਗਰੱੁਪ 'ਤੇ ਛਾਪੇਮਾਰੀ ਕੀਤੀ ਗਈ | ਜਿਸ ਦੀ ਹਰ ਪਾਸੇ ਤੋਂ ਬਹੁਤ ਨਿੰਦਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ 'ਚ ਭਾਜਪਾ ਆਪਣੇ ਦਮ 'ਤੇ ਪੰਜਾਬ ਵਿਚ ਸਰਕਾਰ ਬਣਾਏਗੀ ਅਤੇ ਕਿਸੇ ਵੀ ਵਿਅਕਤੀ ਜਾਂ ਕਾਰੋਬਾਰੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਆਦਰਸ਼ ਸਕੂਲ ਕਾਲੇਕੇ ਦਾ ਮੰਦਾ ਹਾਲ, ਸਿੱਖਿਆ ਕ੍ਰਾਂਤੀ ਦੀਆਂ ਉੱਡ ਰਹੀਆਂ ਨੇ ਧੱਜੀਆਂ-ਕੈਪਟਨ ਸਿੱਧੂ
Ad Position 24
No active advertisement