23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਮਾਡਲ ਟਾਊਨ ਵਿਖੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ <br/>

Ad Position 21
No active advertisement
ਅਜੀਤ ਡੈਸਕ 04-05-2026
ਤਪਾ ਮੰਡੀ, 3 ਮਈ (ਪ੍ਰਵੀਨ ਗਰਗ)-ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਮੁੱਖ ਰੱਖਦਿਆਂ ਸਮੂਹ ਮਾਡਲ ਟਾਊਨ ਨਿਵਾਸੀਆਂ ਵਲੋਂ ਮਾਡਲ ਟਾਊਨ ਤਪਾ ਵਿਖੇ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ | ਇਸ ਮੌਕੇ ਪੰਡਿਤ ਰਾਕੇਸ਼ ਸ਼ਰਮਾ ਨੇ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਸੀਨੀਅਰ ਸਿਟੀਜ਼ਨ ਤੋਂ ਪਰਿਵਾਰਾਂ ਸਮੇਤ ਪੂਜਣ ਦੀ ਰਸਮ ਅਦਾ ਕਰਵਾਈ ਉਪਰੰਤ ਅਵਧ ਕਿਸ਼ੋਰ ਐਂਡ ਪਾਰਟੀ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਕਰ ਕੇ ਸਮੁੱਚੀ ਸੰਗਤ ਨੂੰ ਨਿਹਾਲ ਕੀਤਾ ਅਤੇ ਸੱਚ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਅੰਤ ਵਿਚ ਸਮੁੱਚੀ ਸੰਗਤ ਵਲੋਂ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਪੜ੍ਹੇ ਗਏ ਅਤੇ ਆਰਤੀ ਕਰਨ ਉਪਰੰਤ ਲੱਡੂਆਂ ਦਾ ਭੋਗ ਵੰਡਿਆ ਗਿਆ | ਇਸ ਮੌਕੇ ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਟਿੰਕੂ ਧੂਰਕੋਟੀਆ ਪ੍ਰਧਾਨ ਮਾਡਲ ਟਾਊਨ ਤਪਾ, ਜਗਦੀਸ਼ ਰਾਏ ਘੁੰਨਸ, ਡਾ: ਮਦਨ ਲਾਲ ਸ਼ਰਮਾ, ਕੇਵਲ ਕਿ੍ਸ਼ਨ ਬੱਲੋ੍ਹ ਵਾਲੇ, ਰਵਿੰਦਰ ਨਿਉਲ਼ਾ, ਅਨੀਸ਼ ਮੌੜ, ਸੋਨੀ ਵਰਮਾ, ਅਮਨ ਵਰਮਾ, ਰਮੇਸ਼ ਗੋਇਲ ਘੋਪਾ, ਦਰਸ਼ੀ ਰੂੜੇਕੇ, ਰਾਹੁਲ ਮਹਿਤਾ, ਪਰੈਟੀ ਭਾਰਤੀ, ਸੁਸ਼ੀਲ ਭੂਤ, ਰਘਵੀਰ ਚੰਦ ਅਗਰਵਾਲ, ਆਸ਼ੂ ਭੂਤ, ਸੁਰਿੰਦਰ ਰੂੜੇਕੇ, ਕੇਸ਼ਪਾਲ ਗੋਇਲ, ਗੋਚੀ, ਲੱਕੀ ਰੂੜੇਕੇ, ਅਸ਼ੋਕ ਮਿੱਤਲ, ਗੁੱਲੀ ਮੌੜ, ਰਵੀ ਮੌੜ, ਰਮੇਸ਼ ਗੋਇਲ ਮੇਸ਼ੀ, ਮੋਜੀ ਧੌਲਾ, ਭਗਤ ਰਾਮ ਪੱਪੀ, ਪੰਕਜ ਬਾਂਸਲ, ਮਾਸਟਰ ਪ੍ਰੇਮ ਨਾਥ, ਮੁਨੀਸ਼ ਮਿੱਤਲ, ਬਲਦੇਵ ਸ਼ਰਮਾ, ਪ੍ਰਦੀਪ ਵਰਮਾ, ਰਮਨੀਕ ਗੋਇਲ, ਅਸ਼ਵਨੀ ਢਿਲਵਾਂ, ਚਿੰਟੂ ਸ਼ਰਮਾ, ਹੀਰਾ ਲਾਲ ਕਾਲਾ ਘੁੰਨਸ, ਰਾਜਿੰਦਰ ਲਾਡੀ, ਨਵਦੀਪ ਨਵੀ, ਨੂਰੀ, ਮਿੰਟੂ, ਸੋਨੂੰ, ਸਤਪਾਲ ਗੋਇਲ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਨੀਟਾ ਧੂਰਕੋਟੀਆ, ਰਾਕੇਸ਼ ਜੇਠੂਕੇ, ਸੰਦੀਪ ਭੈਣੀ, ਰਾਜੂ ਮੌੜ, ਜੰਗ ਗੋਇਲ, ਨੰਬਰਦਾਰ ਜੁਗਰਾਜ ਸਿੰਘ, ਮੇਸ਼ੀ ਪੱਖੋ, ਖ਼ੁਸ਼ਦੀਪ ਪੱਖੋ, ਟਿੰਕੂ ਘੰੁਨਸ, ਉਮੇਸ਼ ਕੁਮਾਰ ਟਿੰਕੂ, ਘੋਚਾ ਤਾਜੋ, ਰੋਹਿਤ ਕਾਂਸਲ, ਬਿੰਦਰ ਤਾਜੋ, ਭਗਵੰਤ ਚੱਠਾ, ਗੁਰਦੀਪ ਚੱਠਾ, ਦਾਰਾ ਸਿੰਘ, ਟਿੰਕੂ ਮਿੱਤਲ, ਕੇਵਲ ਕਿ੍ਸ਼ਨ ਮਿੱਤਲ ਆਦਿ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਸ਼ਿਰਕਤ ਕਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਹੋਏ ਕੈਂਟਰ ਚਾਲਕ ਨੇ ਕਾਰ 'ਚ ਮਾਰੀ ਟੱਕਰ-ਚਾਰ ਜ਼ਖ਼ਮੀ <br/> ਅਗਲੀ ਖ਼ਬਰ ਬਲਜਿੰਦਰ ਸਿੰਘ ਲਾਲੀ ਬਾਠ ਟਰੱਕ ਯੂਨੀਅਨ ਧਨੌਲਾ ਦੇ ਪ੍ਰਧਾਨ ਨਿਯੁਕਤ <br/>
Ad Position 24