ਮਹਿਲ ਕਲਾਂ, 3 ਮਈ (ਅਵਤਾਰ ਸਿੰਘ ਅਣਖੀ)-ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆਏ ਲੋਕ ਅਗਲੇ ਵਰੇ੍ਹ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਇੱਥੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੌਜੂਦਾ ਹਲਾਤਾਂ 'ਚ ਲੋਕਾਂ ਦੀ ਹਵਾ ਕਾਂਗਰਸ ਦੇ ਹੱਕ 'ਚ ਦਿਖਾਈ ਦੇ ਰਹੀ ਹੈ | ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਢਿੱਲੋਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਾਰਟੀ ਹਾਈਕਮਾਨ ਵਲੋਂ ਜਿੱਤ ਦੀ ਸਮਰੱਥਾ ਰੱਖਣ ਵਾਲੇ ਆਗੂਆਂ ਦੀ ਪਛਾਣ ਕਰ ਕੇ ਲੋਕਾਂ ਦੀ ਰਾਇ ਅਨੁਸਾਰ ਟਿਕਟਾਂ ਲਈ ਸਿਫ਼ਾਰਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਭਦੌੜ, ਮਹਿਲ ਕਲਾਂ ਹਲਕਿਆਂ 'ਚੋਂ ਇਕ ਹਲਕਾ ਅÏਰਤਾਂ ਲਈ ਰਾਖਵਾਂ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇਗੀ ਅਤੇ ਚੋਣ ਜਿੱਤਣ ਦੀ ਸਮਰੱਥਾ ਰੱਖਣ ਵਾਲੀ ਯੋਗ ਅÏਰਤ ਦਾ ਨਾਂਅ ਪਾਰਟੀ ਹਾਈਕਮਾਨ ਨੂੰ ਭੇਜਿਆ ਜਾਵੇਗਾ, ਤਾਂ ਜੋ ਰਾਜਨੀਤੀ 'ਚ ਅÏਰਤਾਂ ਦੀ ਭਾਗੀਦਾਰੀ ਵਧ ਸਕੇ | ਇਸ ਮੌਕੇ ਬਲਾਕ ਪ੍ਰਧਾਨ ਪ੍ਰਮਿੰਦਰ ਸਿੰਘ ਸੰਮੀ ਠੁੱਲੀਵਾਲ, ਐਡਵੋਕੇਟ ਬਲਦੇਵ ਸਿੰਘ ਪੇਧਨੀ, ਪ੍ਰਧਾਨ ਜਸਮੇਲ ਸਿੰਘ ਬੜੀ, ਡਾ: ਬਲਵੰਤ ਰਾਏ ਹਮੀਦੀ, ਪ੍ਰਕਾਸ਼ ਸਿੰਘ ਸਹਿਜੜਾ, ਬਹਾਦਰ ਸਿੰਘ ਵਜੀਦਕੇ, ਮਨਜੀਤ ਸਿੰਘ ਗੁਰੂ, ਬਲਵੰਤ ਸਿੰਘ ਮਹਿਲ ਕਲਾਂ, ਜਰਨੈਲ ਸਿੰਘ ਠੁੱਲੀਵਾਲ ਆਦਿ ਹਾਜ਼ਰ ਸਨ |