ਭਦੌੜ, 3 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਸੀ.ਆਈ.ਐੱਸ.ਸੀ.ਈ. ਦੇ ਮੋਗਾ ਜੋਨ ਦੇ ਕਬੱਡੀ ਅਤੇ ਸਕੇਟਿੰਗ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਸਕੂਲ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਨੇ ਕੀਤਾ | ਸਕੂਲ ਦੇ ਸਰਪ੍ਰਸਤ ਡਾ: ਦਰਸ਼ਨ ਸਿੰਘ ਗਿੱਲ ਅਤੇ ਐਮ.ਡੀ. ਰਿਚਾ ਪਨੇਸਰ ਗਿੱਲ ਇਸ ਸਮੇਂ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਕੇਟਿੰਗ ਮੁਕਾਬਲਿਆਂ ਵਿਚ ਮੋਗਾ ਜੋਨ ਦੇ ਵੱਖ-ਵੱਖ ਸਕੂਲਾਂ ਵਿਚੋਂ 85 ਵਿਦਿਆਰਥੀਆਂ ਨੇ ਹਿੱਸਾ ਲਿਆ | ਅੰਡਰ-19, ਅੰਡਰ-11 ਅਤੇ ਅੰਡਰ-17 ਵਿਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਓਵਰਆਲ ਚੈਂਪੀਅਨ ਰਿਹਾ | ਅੰਡਰ-14 ਵਿਚ ਬਲੂਮਿੰਗ ਡੇਲ, ਕੋਟਕਪੂਰਾ ਓਵਰਆਲ ਚੈਂਪੀਅਨ ਰਿਹਾ | ਉੱਥੇ ਸਾਰੇ ਵਰਗਾਂ ਦੇ ਅੰਕ ਜੋੜਨ 'ਤੇ 147 ਨੰਬਰ ਪ੍ਰਾਪਤ ਕਰ ਕੇ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਨੇ ਪਹਿਲਾ, 108 ਅੰਕ ਪ੍ਰਾਪਤ ਕਰ ਕੇ ਬਲੂਮਿੰਗ ਡੇਲ ਕੋਟਕਪੂਰਾ ਨੇ ਦੂਜਾ ਅਤੇ 64 ਅੰਕ ਪ੍ਰਾਪਤ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਲੋਪੋ ਤੀਜੇ ਸਥਾਨ 'ਤੇ ਰਿਹਾ | ਕਬੱਡੀ (ਨੈਸ਼ਨਲ) ਮੁਕਾਬਲਿਆਂ ਵਿਚ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੀ ਅੰਡਰ-14, 17 ਅਤੇ 19 (ਲੜਕੇ) ਟੀਮ ਪਹਿਲੇ ਸਥਾਨ 'ਤੇ ਰਹੀ ਅਤੇ ਅੰਡਰ 17, 19 ਵਿਚ ਸੈਕਰਡ ਹਾਰਟ ਸਕੂਲ ਮੋਗਾ ਦੀ ਟੀਮ ਦੂਜੇ ਸਥਾਨ 'ਤੇ ਰਹੀ | ਲੜਕੀਆਂ ਦੀ ਅੰਡਰ-19 ਮੁਕਾਬਲੇ ਵਿਚ ਗੋਬਿੰਦ ਸਕੂਲ ਦੀ ਟੀਮ ਪਹਿਲਾ ਅਤੇ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਅੰਡਰ-17 ਲੜਕੀਆਂ ਵਿਚ ਸੈਕਰਡ ਹਾਰਟ ਸਕੂਲ ਮੋਗਾ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ, ਐਮ.ਡੀ. ਰਿਚਾ ਪਨੇਸਰ ਗਿੱਲ ਅਤੇ ਪਿ੍ੰਸੀਪਲ ਪੀ.ਕੇ. ਠਾਕੁਰ ਨੇ ਜੇਤੂ ਟੀਮਾਂ ਨੂੰ ਸਰਟੀਫਿਕੇਟ, ਮੈਡਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪਿ੍ੰ: ਪਵਨ ਕੁਮਾਰ ਠਾਕੁਰ ਨੇ ਜੇਤੂ ਟੀਮਾਂ ਦੇ ਮੈਨੇਜਰ, ਕੋਚਾਂ, ਡਿਊਟੀ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ |