ਟੱਲੇਵਾਲ, 3 ਮਈ (ਸੋਨੀ ਚੀਮਾ)-ਪਿੰਡ ਚੀਮਾ ਦੇ ਸ਼ਰਮਾ ਪਰਿਵਾਰ ਨਾਲ ਸਬੰਧਿਤ ਰਾਮ ਕੁਮਾਰ ਸ਼ਰਮਾ ਸੇਵਾ ਮੁਕਤ ਇੰਸਪੈਕਟਰ ਪੀ.ਆਰ.ਟੀ.ਸੀ. ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ | ਜਿਸ ਦੌਰਾਨ ੳੱੁਘੇ ਕਥਾ ਵਾਚਕ ਬਾਬਾ ਮਨਮੋਹਨਪ੍ਰੀਤ ਸਿੰਘ ਚੀਮੇ ਵਾਲਿਆਂ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਇਸ ਉਪਰੰਤ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਂਬਰ ਕੋਰ ਕਮੇਟੀ ਸ਼ੋ੍ਰਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਅਮਲੋਹ, ਨਰੈਣ ਦੱਤ ਸੂਬਾ ਪ੍ਰਧਾਨ ਇਨਕਲਾਬੀ ਕੇਂਦਰ ਪੰਜਾਬ, ਦਰਸ਼ਨ ਕੁਮਾਰ ਚੀਮਾ ਜ਼ਿਲ੍ਹਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ, ਪੇ੍ਰਮ ਕੁਮਾਰ ਕੁੱਕੂ ਚੀਮਾ ਪ੍ਰਧਾਨ ਦੋਧੀ ਯੂਨੀਅਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਮ ਕੁਮਾਰ ਸ਼ਰਮਾ ਇਕ ਚੰਗੇ ਇਨਸਾਨ ਤੋਂ ਇਲਾਵਾ ਗੁਣਾ ਦੀ ਉਹ ਗੁਥਲੀ ਸਨ, ਜੋ ਲੋੜ ਪੈਣ 'ਤੇ ਹਰ ਇਕ ਦੇ ਕੰਮ ਆਉਂਦੀ ਹੈ | ਇਸ ਲਈ ਉਨ੍ਹਾਂ ਦਾ ਜਹਾਨ ਤੋਂ ਚਲੇ ਜਾਣਾ ਪਰਿਵਾਰ ਸਮੇਤ ਉਨ੍ਹਾਂ ਨਾਲ ਸਬੰਧਿਤ ਲੋਕਾਂ ਨੂੰ ਵੱਡਾ ਘਾਟਾ ਪਿਆ ਹੈ | ਹੋਰਨਾਂ ਤੋਂ ਇਲਾਵਾ ਬਾਬਾ ਅਮਨਦੀਪ ਸਿੰਘ ਡੇਰਾ ਬਾਬਾ ਗੁਲਾਬ ਸਿੰਘ, ਚਮਨ ਲਾਲ ਗਰਗ ਅਖੰਡ ਪਰਮ ਧਰਮ ਹਰਿਦੁਆਰ, ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ, ਰਾਜਿੰਦਰ ਕੁਮਾਰ ਆਗੂ ਇਨਕਲਾਬੀ ਕੇਂਦਰ ਪੰਜਾਬ, ਤੇਜਵੀਰ ਸਿੰਘ ਮੌਡਰਨ ਵੈਲੀ, ਪਿ੍ਤਪਾਲ ਬਾਵਾ, ਓਮ ਪ੍ਰਕਾਸ਼ ਸ਼ਰਮਾ, ਕਰਮਪਾਲ ਸਿੰਘ ਚੀਮਾ, ਅੰਤਿਦਰਜੀਤ ਸਿੰਘ ਰੀਡਰ ਐਸ.ਪੀ.(ਡੀ), ਗੁਰਵਿੰਦਰ ਸਿੰਘ ਪਟਿਆਲਾ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਮਨ ਜਵੰਧਾ ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ, ਪਰਵਿੰਦਰ ਸਿੰਘ ਭਾਗ ਪੈਲੇਸ, ਸੁਖਜਿੰਦਰ ਸਿੰਘ ਪੰਚ, ਸੁਖਵੰਤ ਸਿੰਘ ਕਾਲਾ ਪ੍ਰਧਾਨ ਸਹਿਕਾਰੀ ਸਭਾ, ਜੀਵਨ ਸਿੰਘ ਧਾਲੀਵਾਲ ਕਲੱਬ ਪ੍ਰਧਾਨ, ਨਵਜੀਤ ਸਿੰਘ ਪੇਸੀ, ਅਵਤਾਰ ਸਿੰਘ ਚੀਮਾ, ਗੁਰਮੀਤ ਸਿੰਘ ਨੰਬਰਦਾਰ, ਬਲਜੀਤ ਸਿੰਘ ਚੀਮਾ, ਬਾਬਾ ਬੇਅੰਤ ਸਿੰਘ ਕੈਰੋਂ, ਜਰਨੈਲ ਸਿੰਘ ਚੀਮਾ, ਅਮੋਲਕ ਸਿੰਘ, ਲਵਲੀਨ ਸਿੰਘ ਉੱਗੋਕੇ, ਸੁਖਵਿੰਦਰ ਸਿੰਘ ਗੋਨੀ ਭਾਗ ਪੈਲੇਸ, ਸੁਰੇਸ਼ ਗੋਗੀ, ਲਖਵੀਰ ਸਿੰਘ, ਜਗਦੇਵ ਸਿੰਘ ਸਾਬਕਾ ਪੰਚ, ਹਰਭਗਵਾਨ ਸ਼ਰਮਾ ਸੈਕਟਰੀ ਮਕਸੂਥਾ, ਤੇਗਵੀਰ ਸਿੰਘ ਧਾਲੀਵਾਲ ਚੀਮਾ, ਮੁਖ਼ਤਿਆਰ ਸਿੰਘ ਥਿੰਦ, ਡਾ: ਬਲਸੇਰ ਸਿੰਘ, ਡਾ: ਹਰਨੈਬ ਸਿੰਘ, ਗੁਰਵਿੰਦਰ ਸਿੰਘ ਗੈਵੀ ਪ੍ਰਧਾਨ ਟੋਲ ਪਲਾਜ਼ਾ, ਸੁਰਿੰਦਰ ਕੁਮਾਰ ਕਾਲਾ ਸੇਠ, ਸੇਠ ਅਮਰ ਦਾਸ, ਮਿੰਕੂ ਸੇਠ, ਗੁਰਪ੍ਰੀਤ ਸਿੰਘ ਚੀਮਾ, ਮਿੱਠੂ ਸਿੰਘ ਕੈਨੇਡੀਅਨ, ਕਿ੍ਸ਼ਨ ਕੁਮਾਰ ਚੀਮਾ, ਕਾਕਾ ਚੀਮਾ, ਧਰਮਿੰਦਰ ਸਿੰਘ, ਵਿਨੋਦ ਕੁਮਾਰ, ਰੂਪ ਸਿੰਘ, ਦਿਆਲਾ ਸਿੰਘ, ਸੁਖਮੰਦਰ ਸਿੰਘ ਤਲਵੰਡੀ ਵਾਲੇ, ਜਗਸੀਰ ਸਿੰਘ, ਬੂਟਾ ਸਿੰਘ ਮੱਲ੍ਹੀ, ਨਛੱਤਰ ਸਿੰਘ ਮਣਕੂ, ਭੋਲਾ ਸਿੰਘ ਮਣਕੂ, ਗੁਰਪ੍ਰੀਤ ਸਿੰਘ ਲਾਡੀ ਮਣਕੂ, ਸੋਨੀ ਮਣਕੂ, ਨਰਿੰਦਰ ਸਿੰਘ ਮਣਕੂ, ਸੁਰਿੰਦਰ ਭਾਸਕਰ, ਡਾ: ਮਦਨ ਲਾਲ ਸ਼ਰਮਾ, ਦਰਸ਼ਨ ਲਾਲ ਸ਼ਰਮਾ ਆਦਿ ਤੋਂ ਇਲਾਵਾ ਪਿੰਡ ਦੀ ਪੰਚਾਇਤ, ਵੱਖ-ਵੱਖ ਕਲੱਬਾਂ, ਇਲਾਕੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ | ਇਸ ਉਪਰੰਤ ਜਿੱਥੇ ਸ਼ਰਮਾ ਪਰਿਵਾਰ ਨੇ ਆਏ ਲੋਕਾਂ ਦਾ ਧੰਨਵਾਦ ਕੀਤਾ, ੳੱੁਥੇ ਪਰਿਵਾਰ ਵਲੋਂ ਪਿੰਡ ਦੀਆਂ ਦਰਜਨ ਦੇ ਕਰੀਬ ਧਾਰਮਿਕ ਸੰਸਥਾਵਾਂ ਨੂੰ ਉਨ੍ਹਾਂ ਦੀ ਯਾਦ ਵਿਚ ਰਾਸ਼ੀ ਵੀ ਭੇਟ ਕੀਤੀ ਗਈ |