ਮਦਰ ਟੀਚਰ ਸਕੂਲ
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦਾ ਸੀ.ਬੀ.ਐਸ.ਈ ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਸਥਾ ਦੇ ਪਿ੍ੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਨੇ ਸਾਇੰਸ ਤੇ ਕਾਮਰਸ ਦੇ ਸਟਰੀਮ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਕਾਮਰਸ ਸਟਰੀਮ ਵਿਚ ਵਿਦਿਆਰਥਣ ਪੁਸ਼ਟੀ ਸਿੰਗਲਾ ਨੇ 97.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸੰਸਥਾ ਵਿਚੋਂ ਪਹਿਲਾ, ਰੁਬਵੀਰ ਕੌਰ ਨੇ 96.2 ਫ਼ੀਸਦੀ ਅੰਕ ਲੈ ਕੇ ਦੂਜਾ, ਯੋਗੇਸ਼ ਬਾਂਸਲ ਨੇ 95.4 ਫ਼ੀਸਦੀ ਅੰਕ ਲੈ ਕੇ ਤੀਜਾ, ਸੁਧਾਂਸ਼ ਗੋਇਲ ਨੇ 93.2 ਫ਼ੀਸਦੀ ਅੰਕ ਲੈ ਕੇ ਚੌਥ ਅਤੇ ਨੈਤਿਕ ਬਾਂਸਲ ਨੇ 90.2 ਫ਼ੀਸਦੀ ਅੰਕ ਲੈ ਕੇ ਪੰਜਵਾਂ ਸਥਾਨ ਲਿਆ ਅਤੇ 20 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਸਾਇੰਸ ਸਟਰੀਮ ਵਿਚ ਅੰਮਿ੍ਤ ਕੌਰ ਅਤੇ ਲਕਸ਼ੇ ਸਿੰਗਲਾ ਨੇ 90 ਫ਼ੀਸਦੀ ਅੰਕ ਹਾਸਲ ਕੀਤੇ ਹਨ ਅਤੇ 9 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਪਿਲ ਮਿੱਤਲ, ਪ੍ਰਧਾਨ ਨਿਸ਼ੀ ਮਿੱਤਲ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ
ਬਰਨਾਲਾ, (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦਾ ਸੀ.ਬੀ.ਐਸ.ਈ. ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਦਿੱਤੀ ਤੇ ਦੱਸਿਆ ਕਿ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਗਰੱੁਪਾਂ ਵਿਚੋਂ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ | ਕਾਮਰਸ ਗਰੱੁਪ ਵਿਚੋਂ ਵਿਦਿਆਰਥਣ ਮਹਿਕਦੀਪ ਕੌਰ ਨੇ 97.8 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਜੈਸਮੀਨ ਕੌਰ ਬਾਜਵਾ ਨੇ 96.2 ਫ਼ੀਸਦੀ ਅੰਕ ਲੈ ਕੇ ਦੂਜਾ, ਇਮਾਨਤਪ੍ਰੀਤ ਕੌਰ ਅਤੇ ਬਸਨਵੀਰ ਕੌਰ ਨੇ 89.8 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਲਿਆ | ਸਾਇੰਸ ਗਰੱੁਪ ਵਿਚੋਂ ਲਵਲੀਨ ਕੌਰ ਨੇ 91.8 ਫ਼ੀਸਦੀ, ਹਰਮਨ ਅਤੇ ਪ੍ਰਨੀਤ ਕੌਰ ਨੇ 89.2 ਫ਼ੀਸਦੀ ਅਤੇ ਦਿਸ਼ੂ ਨੇ 88.8 ਫ਼ੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਲਿਆ | ਆਰਟਸ ਗਰੱੁਪ ਵਿਚੋਂ ਮੰਨਤ ਨੇ 92.2 ਫ਼ੀਸਦੀ ਅੰਕ ਲੈ ਕੇ ਪਹਿਲਾ, ਆਰਿਆ ਗੌਤਮ ਨੇ 89.4 ਫ਼ੀਸਦੀ ਅੰਕ ਲੈ ਕੇ ਦੂਜਾ, ਖੁਸ਼ਬੂ ਨੇ 88.6 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਲਿਆ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਐਮ.ਡੀ. ਸ: ਰਣਪ੍ਰੀਤ ਸਿੰਘ ਰਾਏ, ਪਿ੍ੰਸੀਪਲ ਡਾ: ਸੰਦੀਪ ਕੁਮਾਰ ਲੱਠ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
ਵਾਈ.ਐਸ ਪਬਲਿਕ ਸਕੂਲ
ਬਰਨਾਲਾ, (ਅਸ਼ੋਕ ਭਾਰਤੀ)-ਵਾਈ.ਐਸ ਪਬਲਿਕ ਸਕੂਲ ਹੰਡਿਆਇਆ ਦਾ ਸੀ.ਬੀ.ਐਸ.ਈ. ਬੋਰਡ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਪਿ੍ੰਸੀਪਲ ਮੋਹਿਤ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਦੇ ਹੋਣਹਾਰ ਵਿਦਿਆਰਥਣ ਨਿਆਇਤੀ ਨੇ 96.2 ਫ਼ੀਸਦੀ, ਜੋਹਨਦੀਪ ਸਿੰਘ ਨੇ 96.2 ਫ਼ੀਸਦੀ, ਭਵਨਦੀਪ ਨੇ 95.2 ਫ਼ੀਸਦੀ, ਸਹਿਜਪ੍ਰੀਤ ਨੇ 94.8 ਫ਼ੀਸਦੀ, ਬੂਮਿਕਾ ਨੇ 93.6 ਫ਼ੀਸਦੀ, ਸਿਮਰਨਜੋਤ ਨੇ 93.6 ਫ਼ੀਸਦੀ, ਸਾਕਸ਼ੀ 93.4 ਫ਼ੀਸਦੀ, ਗੁਰਸਿਮਰਤ ਨੇ 93 ਫ਼ੀਸਦੀ, ਹਰਲੀਨ ਨੇ 92.4 ਫ਼ੀਸਦੀ, ਈਸਪ੍ਰੀਤ ਨੇ 91.6 ਫ਼ੀਸਦੀ, ਨਵਨੀਤ ਨੇ 91.4 ਫ਼ੀਸਦੀ, ਸੁਮੀਤ ਨੇ 91.4 ਫ਼ੀਸਦੀ, ਜਪਸਿਮਰਨ ਨੇ 90.6 ਫ਼ੀਸਦੀ, ਲਵਪ੍ਰੀਤ ਨੇ 90.4 ਫ਼ੀਸਦੀ, ਬੀਰਬਿੰਦਰ ਨੇ 90.4 ਫ਼ੀਸਦੀ ਅੰਕ ਹਾਸਲ ਕੀਤੇ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਸ੍ਰੀ ਵਰੁਣ ਭਾਰਤੀ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ |
ਜਸ਼ਨਪ੍ਰੀਤ ਕੌਰ ਨੇ ਜ਼ਿਲ੍ਹਾ ਭਰ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ਵਿਚੋਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਦੀ +2 ਦੀ ਨਾਨ ਮੈਡੀਕਲ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ 496/500 (99.2 ਫ਼ੀਸਦੀ) ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਸਕੂਲ ਦੇ ਚੇਅਰਮੈਨ ਸ: ਬਿਕਰਮਜੀਤ ਸਿੰਘ ਵਾਲੀਆ ਅਤੇ ਪਿ੍ੰਸੀਪਲ ਵਰੁਣਦੀਪ ਕੌਰ ਵਾਲੀਆ ਨੇ ਆਖਿਆ ਕਿ ਵਿਦਿਆਰਥਣ ਅਤੇ ਸਕੂਲ ਸਟਾਫ਼ ਦੀ ਸਖ਼ਤ ਮਿਹਨਤ ਅਤੇ ਮਾਤਾ-ਪਿਤਾ ਦੀ ਹਲਾਸ਼ੇਰੀ ਨਾਲ ਵਿਦਿਆਰਥਣ ਨੇ ਇਹ ਮੁਕਾਮ ਹਾਸਲ ਕੀਤਾ | ਸ੍ਰੀ ਵਾਲੀਆ ਨੇ ਹੋਰਾਂ ਵਿਦਿਆਰਥੀਆਂ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਉਹ ਵੀ ਮੁਕਾਬਲੇ ਦੀ ਭਾਵਨਾ ਨਾਲ ਸਖ਼ਤ ਮਿਹਨਤ ਕਰਨ ਤਾਂ ਕਿ ਸਕੂਲ ਅਤੇ ਮਾਪਿਆਂ ਦਾ ਨਾਮ ਹਮੇਸ਼ਾ ਅਗਲੀਆਂ ਕਤਾਰਾਂ ਵਿਚ ਦਰਜ ਕੀਤਾ ਜਾ ਸਕੇ |
ਭਦੌੜ ਸਕੂਲ ਦੀ ਵਿਦਿਆਰਥਣ ਨੀਸ਼ੂ ਅਤੇ ਰਿਪਨਪ੍ਰੀਤ ਕੌਰ ਮੈਰਿਟ ਸੂਚੀ 'ਚ
ਭਦੌੜ, (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਭਦੌੜ ਦੀ ਵਿਦਿਆਰਥੀ ਨੀਸ਼ੂ ਪੁੱਤਰੀ ਮੇਜਰ ਖ਼ਾਨ ਅਤੇ ਰਿਪਨਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਗੋਰਾ ਨੇ 485/500 ਅੰਕ ਪ੍ਰਾਪਤ ਕਰ ਕੇ ਮੈਰਿਟ ਲਿਸਟ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਜਿਸ ਉੱਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਡਾ: ਬਰਜਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥਣਾਂ ਅਤੇ ਸਟਾਫ਼ ਨੂੰ ਇਸ ਪ੍ਰਾਪਤੀ ਦੀ ਮੁਬਾਰਕਬਾਦ ਦਿੱਤੀ | ਪਿੰ੍ਰਸੀਪਲ ਮੈਡਮ ਵਸੁੰਧਰਾ ਕਪਿਲਾ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਉੱਪਰ ਮਾਣ ਮਹਿਸੂਸ ਕਰਦੇ ਹੋਏ ਵਿਦਿਆਰਥਣਾਂ ਅਤੇ ਸਟਾਫ਼ ਦੀ ਮਿਹਨਤ ਦਾ ਫਲ ਦੱਸਿਆ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਨੀਸ਼ੂ ਅਤੇ ਰਿਪਨਪ੍ਰੀਤ ਕੌਰ ਨੇ ਕਾਮਰਸ ਗਰੁੱਪ ਰੱਖਿਆ ਹੋਇਆ ਸੀ | ਇਸ ਗਰੁੱਪ ਦੇ ਇੰਚਾਰਜ ਲੈਕਚਰਾਰ ਸੰਦੀਪ ਕੁਮਾਰ ਡਿੰਪਲ ਅਤੇ ਮਾ: ਵਿਸ਼ਾਲ ਉੱਪਲ, ਪ੍ਰੇਮ ਕੁਮਾਰ ਸਿੰਗਲਾ, ਮੈਡਮ ਸਰਬਜੀਤ ਕੌਰ, ਜਸਮੀਤ ਕੌਰ ਅਤੇ ਨਰਿੰਦਰ ਕੌਰ ਸਮੇਤ ਸਮੁੱਚੇ ਸਟਾਫ਼ ਦੀ ਮਿਹਨਤ ਅਤੇ ਵਿਦਿਆਰਥਣਾਂ ਦੀ ਲਗਨ ਨਾਲ ਹੀ ਇਹ ਮਾਣ ਹਾਸਲ ਕੀਤਾ ਹੈ | ਉੱਥੇ ਸਕੂਲ ਦਾ ਸਮੁੱਚਾ ਨਤੀਜਾ ਵੀ 100 ਫ਼ੀਸਦੀ ਰਿਹਾ ਹੈ | ਉੱਥੇ ਨਗਰ ਕੌਂਸਲ ਭਦੌੜ ਚੋਣਾਂ ਦੌਰਾਨ ਨਾਮਜ਼ਦਗੀ ਹਾਸਲ ਕਰਨ ਲਈ ਪੁੱਜੇ ਮੈਡਮ ਕ੍ਰਿਤਿਕਾ ਗੋਇਲ ਐਸ.ਡੀ.ਐਮ.ਮਹਿਲ ਕਲਾਂ ਨੇ ਵੀ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ | ਇਸ ਸਮੇਂ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |
ਬਾਰ੍ਹਵੀਂ ਦੀ ਪ੍ਰੀਖਿਆ 'ਚ ਫਰਵਾਹੀ ਸਕੂਲ ਦੇ ਦੋ ਵਿਦਿਆਰਥੀ ਮੈਰਿਟ ਸੂਚੀ 'ਚ
ਬਰਨਾਲਾ, (ਅਸ਼ੋਕ ਭਾਰਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ਵਿਚੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਮੈਡਮ ਨਿਦਾ ਅਲਤਾਫ਼ ਨੇ ਦਿੱਤੀ ਤੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਵਿਦਿਆਰਥੀ ਰਾਘਵ ਕੌਸ਼ਲ ਸਪੱੁਤਰ ਰਾਕੇਸ਼ ਕੁਮਾਰ ਨੇ 488/500 (97.60 ਫ਼ੀਸਦੀ) ਅੰਕ ਲੈ ਕੇ ਮੈਰਿਟ ਸੂਚੀ ਵਿਚ 13ਵਾਂ ਰੈਂਕ, ਵਿਦਿਆਰਥਣ ਸੋਨੀਆ ਕੌਰ ਸਪੱੁਤਰੀ ਜਗਸੀਰ ਸਿੰਘ ਨੇ 484/500 (96.80 ਫ਼ੀਸਦੀ) ਅੰਕ ਲੈ ਕੇ ਮੈਰਿਟ ਸੂਚੀ ਵਿਚ 17ਵਾਂ ਰੈਂਕ ਹਾਸਲ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ 'ਤੇ ਪਿ੍ੰਸੀਪਲ ਮੈਡਮ ਨਿਦਾ ਅਲਤਾਫ਼ ਨੇ ਹੋਣਹਾਰ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
ਬਲਾਕ ਸ਼ਹਿਣਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਵਿਚ ਕੀਤਾ ਨਾਂਅ ਦਰਜ
ਸ਼ਹਿਣਾ, (ਸੁਰੇਸ਼ ਗੋਗੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿਚ ਬਲਾਕ ਸ਼ਹਿਣਾ ਦੇ ਤਿੰਨ ਪਿੰਡਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕੀਤਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ (ਪੱੁਤਰੀ ਪਾਠਸ਼ਾਲਾ) ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਪਰਮਿੰਦਰ ਸਿੰਘ ਢਿੱਲੋਂ ਸਟੇਟ ਐਵਾਰਡੀ ਨੇ ਦੱਸਿਆ ਕਿ ਤਨਵੀਰ ਕੌਰ ਪੱੁਤਰੀ ਕਰਮਜੀਤ ਸਿੰਘ ਨੇ 491/500 (98.2 ਫ਼ੀਸਦੀ) ਅੰਕ ਪ੍ਰਾਪਤ ਕਰ ਕੇ ਮੈਰਿਟ ਸੂਚੀ ਵਿਚ 10ਵਾਂ ਰੈਂਕ ਲਿਆ ਹੈ | ਇਸੇ ਤਰ੍ਹਾਂ ਜਸਮੀਤ ਕੌਰ ਪੱੁਤਰੀ ਬਲਵਿੰਦਰ ਸਿੰਘ ਨੇ 486/500 (97.20 ਫ਼ੀਸਦੀ) ਅੰਕ ਲੈ ਕੇ ਮੈਰਿਟ ਵਿਚ 15ਵਾਂ ਸਥਾਨ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਵਿਦਿਆਰਥਣ ਲਖਵੀਰ ਕੌਰ ਪੱੁਤਰੀ ਮਨਜੀਤ ਸਿੰਘ ਨੇ 483/500 (96.60 ਫ਼ੀਸਦੀ) ਅੰਕ ਲੈ ਕੇ ਜ਼ਿਲ੍ਹੇ 'ਚੋਂ 10ਵਾਂ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਟਾਪ 10 ਵਿਦਿਆਰਥੀਆਂ ਵਿਚੋਂ ਸ਼ਹਿਣਾ ਦੀਆਂ ਤਿੰਨ ਵਿਦਿਆਰਥਣਾਂ ਇਸ ਸਕੂਲ ਦੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱੁਤਰੀ ਪਾਠਸ਼ਾਲਾ ਦੇ 2020 ਤੋਂ ਵਿਦਿਆਰਥੀ ਲਗਾਤਾਰ ਮੈਰਿਟ ਵਿਚ ਆ ਰਹੇ ਹਨ | ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਵਿਦਿਆਰਥੀ ਦਿੱਵਿਆਜੋਤ ਸਿੰਘ ਕਲੇਰ ਪੱੁਤਰ ਚਮਕੌਰ ਸਿੰਘ ਨੇ 491/500 (98.20 ਫ਼ੀਸਦੀ) ਅੰਕ ਲੈ ਕੇ ਮੈਰਿਟ ਸੂਚੀ ਵਿਚ 10ਵਾਂ ਰੈਂਕ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਪੱੁਤਰੀ ਜਸਵੀਰ ਸਿੰਘ ਨੇ 496/500 (99.20 ਫ਼ੀਸਦੀ) ਅੰਕ ਲੈ ਕੇ ਪੰਜਾਬ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ |
ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਪੱਖੋ ਕਲਾਂ
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ ਕਰਮਜੀਤ ਕੌਰ ਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਗਏ ਬਾਰ੍ਹਵੀਂ ਜਮਾਤ ਦਾ ਸੰਸਥਾ ਦਾ ਨਤੀਜਾ ਸੌ ਫ਼ੀਸਦੀ ਰਿਹਾ ਹੈ | ਮੈਡੀਕਲ ਸਟਰੀਮ ਵਿਚੋਂ ਨਵਜੋਤ ਕੌਰ ਪੁੱਤਰੀ ਹਰਦੀਪ ਸਿੰਘ ਜੋਗਾ 582 ਅੰਕ ਲੈ ਕੇ ਪਹਿਲਾ, ਹਰਸਿਮਰਤ ਕੌਰ ਪੁੱਤਰੀ ਚਰਨਪ੍ਰੀਤ ਸਿੰਘ ਧੂਰਕੋਟ ਨੇ 478 ਅੰਕ ਪ੍ਰਾਪਤ ਕਰ ਕੇ ਦੂਜਾ, ਦੀਪਿਕਾ ਸਿੰਗਲਾ ਪੁੱਤਰੀ ਜੀਤ ਰਾਮ ਵਾਸੀ ਅਕਲੀਆ ਨੇ 473 ਅੰਕ ਤੀਜਾ ਸਥਾਨ, ਨਾਨ ਮੈਡੀਕਲ ਵਿਚੋਂ ਪ੍ਰਭਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਮਾਖਾ ਚਹਿਲਾਂ ਨੇ 452 ਅੰਕ ਪਹਿਲਾ, ਨਵਜੋਤ ਕੌਰ ਪੁੱਤਰੀ ਗੁਰਜੀਤ ਸਿੰਘ ਵਾਸੀ ਪੱਖੋ ਕਲਾਂ ਨੇ 451 ਅੰਕ ਪ੍ਰਾਪਤ ਕਰ ਕੇ ਦੂਜਾ, ਅਨਾਮਿਕਾ ਸਿੰਗਲਾ ਪੁੱਤਰੀ ਸੁਨੀਲ ਕੁਮਾਰ ਅਕਲੀਆ ਨੇ 449 ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ, ਆਰਟਸ ਸਟਰੀਮ ਵਿਚੋਂ ਨਵਨੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਪੱਖੋ ਕਲਾਂ ਨੇ 474 ਅੰਕ ਪ੍ਰਾਪਤ ਕਰ ਕੇ ਪਹਿਲਾ, ਸਤਵੀਰ ਕੌਰ ਪੁੱਤਰੀ ਜੱਸਾ ਸਿੰਘ ਤਾਜੋਕੇ ਨੇ 473 ਅੰਕ ਦੂਜਾ, ਜਸ਼ਨਪ੍ਰੀਤ ਕੌਰ ਪੁੱਤਰੀ ਗੁਰਪਿਆਰ ਸਿੰਘ ਅਨੂਪਗੜ੍ਹ ਨੇ 472 ਅੰਕ ਤੀਜਾ, ਕਾਮਰਸ ਸਟਰੀਮ ਗੁਰਬਿੰਦਰ ਕੌਰ ਪੁੱਤਰੀ ਸੁਖਪਾਲ ਸਿੰਘ ਧੂਰਕੋਟ ਨੇ 467 ਅੰਕ ਪਹਿਲਾ, ਜਸਪ੍ਰੀਤ ਕੌਰ ਪੁੱਤਰੀ ਅਰਜਨ ਸਿੰਘ ਧੌਲਾ ਨੇ 463 ਅੰਕ ਦੂਜਾ, ਰਾਸ਼ੀ ਸ਼ਰਮਾ ਪੁੱਤਰੀ ਬਲਰਾਮ ਕੋਟਦੁੱਨਾ 461 ਅੰਕ ਤੀਜਾ ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਪਾਸ ਹੋਏ ਹਨ |