ਭਦੌੜ, 21 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਭਦੌੜ ਬਾਜਾਖਾਨਾ ਰੋਡ 'ਤੇ ਸੂਏ ਦੇ ਪੁਲ ਨਜ਼ਦੀਕ ਦੋ ਗੱਡੀਆਂ ਸਿੱਧੀ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਏ.ਐਸ.ਆਈ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 7:00 ਵਜੇ ਦੇ ਕਰੀਬ ਇਕ ਸਵਿਫ਼ਟ ਡਿਜਾਇਰ ਕਾਰ ਪੀ.ਬੀ. 11 ਸੀ.ਪੀ. 9091 ਜੋ ਕਿ ਭਦੌੜ ਸਾਈਡ ਤੋਂ ਬਾਜਾਖਾਨਾ ਵੱਲ ਜਾ ਰਹੀ ਸੀ ਅਤੇ ਜਿਸ ਦਾ ਬਾਜਾਖਾਨਾ ਰੋਡ 'ਤੇ ਸੂਏ ਦੇ ਪੁਲ ਨਜ਼ਦੀਕ ਇਕ ਬਲੈਰੋ ਗੱਡੀ ਐਚ.ਆਰ 67 ਬੀ-1407 ਜਿਸ ਵਿਚ ਲੱਕੜ ਭਰੀ ਹੋਈ ਸੀ, ਨਾਲ ਐਕਸੀਡੈਂਟ ਹੋ ਗਿਆ | ਇਸ ਦੌਰਾਨ ਸਵਿਫ਼ਟ ਕਾਰ ਚਾਲਕ ਗਗਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਦਾਨਗੜ੍ਹ ਰੋਡ ਧਨੌਲਾ ਦੀ ਮੌਤ ਹੋ ਗਈ ਸੀ ਅਤੇ ਬਲੈਰੋ ਗੱਡੀ ਵਿਚ ਸਵਾਰ ਵਿਅਕਤੀਆਂ ਦੇ ਵੀ ਕਾਫ਼ੀ ਸੱਟਾਂ ਲੱਗੀਆਂ | ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ | ਏ.ਐਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਗਗਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ |