ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ 30 ਨੂੰ ਪਿੰਡ ਰਾਜੀਆ ਵਿਖੇ ਹੋਵੇਗੀ | ਇਹ ਸ਼ਬਦ ਹਰਪ੍ਰੀਤ ਸਿੰਘ ਰਾਜੀਆ ਸੀਨੀਅਰ ਅਕਾਲੀ ਆਗੂ ਪੁਨਰ ਸੁਰਜੀਤ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਪਹਿਲਾਂ 23 ਮਈ ਨੂੰ ਰੱਖੀ ਗਈ ਸੀ, ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਕੁੱਝ ਆਗੂਆਂ ਦੀ ਮਜਬੂਰੀ ਕਾਰਨ ਇਸ ਮੀਟਿੰਗ ਦਾ ਦਿਨ ਇਕ ਹਫ਼ਤਾ ਪਿੱਛੇ ਕਰਨਾ ਪਿਆ | ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ 30 ਮਈ ਨੂੰ ਰਾਜੀਆ ਪਹੁੰਚਣ ਦੀ ਅਪੀਲ ਕੀਤੀ |