23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਰਾਤ ਸਮੇਂ ਚੌਕਸੀ 'ਚ ਵਾਧਾ- ਡੀ.ਐਸ.ਪੀ. ਕਮਲਜੀਤ ਸਿੰਘ

Ad Position 21
No active advertisement
ਅਜੀਤ ਡੈਸਕ 22-05-2026
ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਨਸ਼ੇ ਦੇ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚੌਕਸੀ ਰੱਖਣ ਲਈ ਪੁਲਿਸ ਵਲੋਂ ਰਾਤ ਸਮੇਂ ਨਾਕੇਬੰਦੀ ਅਤੇ ਗਸ਼ਤ ਤੇਜ਼ ਕੀਤੀ ਗਈ ਹੈ | ਇਹ ਸ਼ਬਦ ਕਮਲਜੀਤ ਸਿੰਘ ਡੀ.ਐਸ.ਪੀ ਹੈੱਡਕੁਆਟਰ ਬਰਨਾਲਾ ਨੇ ਸ਼ਹਿਣਾ ਵਿਖੇ ਨਾਕਾਬੰਦੀ ਦੌਰਾਨ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਛੋਟੀਆਂ ਮੋਟੀਆਂ ਚੋਰੀਆਂ ਤੋਂ ਇਲਾਵਾ ਲੱੁਟ ਖੋਹ ਦੀਆਂ ਵਾਰਦਾਤਾਂ ਨੂੰ ੂ ਰਾਤ ਸਮੇਂ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰ ਅਕਸਰ ਰਾਤ ਨੂੰ ਹੀ ਨਿਕਲਦੇ ਹਨ | ਜਿਸ ਲਈ ਪੁਲਿਸ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਸਖ਼ਤੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਹਰ ਉਚਿੱਤ ਕਦਮ ਚੱੁਕ ਰਿਹਾ ਹੈ, ਤਾਂ ਜੋ ਲੋਕਾਂ ਦੇ ਮਨਾਂ ਵਿਚੋਂ ਰਾਤ ਸਮੇਂ ਬਾਹਰ ਨਿਕਲਣ ਦਾ ਡਰ ਕੱਢਿਆ ਜਾ ਸਕੇ | ਇਸ ਸਮੇਂ ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੇਤ 'ਚੋਂ ਟਰਾਂਸਫ਼ਾਰਮਰ ਖੋਲ੍ਹ ਕੇ ਤਾਂਬਾ ਤੇ ਤੇਲ ਚੋਰੀ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਪਿੰਡ ਰਾਜੀਆ ਵਿਖੇ 30 ਨੂੰ
Ad Position 24