ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗੁਰਦੁਆਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਵਿਖੇ ਬਾਬਾ ਗੁਰਥੜੀ ਅਤੇ ਪਿੰਡ ਦਰਮਿਆਨ ਵੱਡਾ ਟਕਰਾਅ ਹੋਣੋਂ ਟਲਿਆ <br/>

Ad Position 21
No active advertisement
ਅਜੀਤ ਡੈਸਕ 24-05-2026
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ)-ਗੁਰਦੁਆਰਾ ਸਿੰਘਪੁਰਾ ਸਾਹਿਬ ਪਿੰਡ ਕੁੱਬੇ ਵਿਖੇ ਪੁਲਿਸ ਦੀ ਮੁਸਤੈਦੀ ਨਾਲ ਵੱਡਾ ਖ਼ੂਨੀ ਟਕਰਾਅ ਹੋਣੋਂ ਟਲ ਗਿਆ | ਜ਼ਿਕਰਯੋਗ ਹੈ ਕਿ ਪਿੰਡ ਪਤਵੰਤਿਆਂ ਦੀ ਇਕ ਕਮੇਟੀ ਬਣੀ ਹੋਈ ਹੈ ਜਿਸ ਦੇ ਪ੍ਰਧਾਨ ਮੁਖਤਿਆਰ ਸਿੰਘ ਹਨ, ਜਦਕਿ ਜੀਤ ਸਿੰਘ ਕੁੱਬੇ, ਮਨਜੀਤ ਸਿੰਘ, ਬਲਜੀਤ ਸਿੰਘ, ਨਛੱਤਰ ਸਿੰਘ, ਜਗਰੂਪ ਸਿੰਘ ਮੈਂਬਰ ਹਨ | ਜਾਣਕਾਰੀ ਅਨੁਸਾਰ ਪਿੰਡ ਕੁੱਬੇ ਦੇ ਲੋਕ ਵਰਿ੍ਹਆਂ ਤੋਂ ਕੁਦਰਤੀ ਕਰੋਪੀ ਦੇ ਬਚਾ ਲਈ ਹਰ ਵਰ੍ਹੇ ਰਸਦ ਇਕੱਠੀ ਕਰ ਕੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਂਦੇ ਚੱਲੇ ਆ ਰਹੇ ਹਨ | ਉਸੇ ਗੱਲ ਦੇ ਤਹਿਤ ਪਿੰਡ ਪਤਵੰਤਿਆਂ ਵਲੋਂ 23 ਮਈ ਨੂੰ ਗੁਰਦੁਆਰਾ ਸਿੰਘਪੁਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਦਾ ਫ਼ੈਸਲਾ ਲਿਆ ਹੋਇਆ ਸੀ | ਪ੍ਰਬੰਧਕਾਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਜਦ ਹੀ ਉਹ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਨ ਦੇ ਮਨਸ਼ੇ ਨਾਲ ਪੁੱਜੇ ਤਾਂ ਅੱਗੋਂ ਪਤਾ ਲੱਗਾ ਕਿ ਸ਼ੋ੍ਰਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਵਲੋਂ ਭਲਕੇ 8 ਵਜੇ ਤੋਂ ਹੀ ਅਖੰਡ ਪਾਠ ਆਰੰਭ ਕਰ ਦਿੱਤਾ ਗਿਆ ਸੀ | ਪਿੰਡ ਪਤਵੰਤਿਆਂ ਨੇ ਵੱਖਰੇ ਦੋ ਕਮਰੇ ਲੈ ਕੇ ਅਲੱਗ ਅਖੰਡ ਪਾਠ ਆਰੰਭ ਕਰਨ ਦਾ ਪ੍ਰਸਤਾਵ ਰੱਖਿਆ | ਜਿਸ ਨੂੰ ਬਾਬਾ ਬੂਟਾ ਸਿੰਘ ਵਲੋਂ ਨਕਾਰ ਦਿੱਤਾ ਗਿਆ | ਇਸ ਤੋਂ ਬਾਅਦ ਬਾਬਾ ਬੂਟਾ ਸਿੰਘ ਗੁਰਥੜੀ ਨੇ ਵੀ ਮਾਮਲਾ ਤਲਖ਼ ਹੁੰਦਾ ਦੇਖ ਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਸਮਰਥਕਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਬੁਲਾ ਲਿਆ | ਜਿਨ੍ਹਾਂ ਵਿਚੋਂ ਕੁੱਝ ਨੂੰ ਪਿੰਡ ਪਤਵੰਤਿਆਂ ਵਲੋਂ ਗੁਰਦੁਆਰੇ ਦੇ ਬਾਹਰ ਹੀ ਰੋਕ ਦਿੱਤਾ ਗਿਆ ਤੇ ਕੁੱਝ ਵਿਅਕਤੀ ਅੰਦਰ ਬਾਬਾ ਬੂਟਾ ਸਿੰਘ ਪਾਸ ਪੁੱਜ ਗਏ | ਪਿੰਡ ਪਤਵੰਤਿਆਂ ਨੇ ਇਸ ਗੱਲ ਦਾ ਬੁਰਾ ਮਨਾਉਂਦਿਆਂ ਬਾਬੇ ਖ਼ਿਲਾਫ਼ ਸਖ਼ਤੀ ਵਿੱਢਣ ਦਾ ਐਲਾਨ ਕਰ ਦਿੱਤਾ | ਪਿੰਡ ਪਤਵੰਤਿਆਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਬਾਬਾ ਬੂਟਾ ਸਿੰਘ ਪਹਿਲਾਂ ਇੱਥੋਂ ਦੀ ਜ਼ਮੀਨ ਨੂੰ ਆਪਣੇ ਨਾਮ ਕਰਵਾਉਣ ਲਈ ਜੱਦੋ ਜਹਿਦ ਕਰਦਾ ਰਿਹਾ ਹੈ ਜਦਕਿ ਪਿੰਡ ਵਲੋਂ ਅਦਾਲਤ ਦਾ ਰਾਹ ਫੜਨ ਤੋਂ ਬਾਅਦ ਬਾਬੇ ਬੂਟਾ ਸਿੰਘ ਨੂੰ ਤਿੰਨ ਏਕੜ ਰਕਬਾ ਛੱਡਣਾ ਪਿਆ | ਜਿਸ ਦਾ ਪਿੰਡ ਵਲੋਂ ਵਾਰੰਟ ਕਬਜ਼ਾ ਲੈ ਲਿਆ ਗਿਆ | ਪਿੰਡ ਵਾਸੀਆਂ ਨੇ ਆਖਿਆ ਕਿ ਇਹ ਪਿੰਡ ਦਾ ਗੁਰਦੁਆਰਾ ਹੈ | ਇੱਥੇ ਜ਼ਬਰਦਸਤੀ ਪੈਰ ਪਸਾਰ ਕੇ ਬਾਬਾ ਬੂਟਾ ਸਿੰਘ ਨੂੰ ਕਿਸੇ ਵੀ ਸੂਰਤ ਵਿਚ ਨਹੀਂ ਰਹਿਣ ਦਿੱਤਾ ਜਾਵੇਗਾ | ਜਦ ਐਸ.ਜੀ.ਪੀ.ਸੀ. ਮੈਂਬਰ ਨੇ ਬਾਬਾ ਬੂਟਾ ਸਿੰਘ ਨੂੰ ਇਸ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਪਤਵੰਤਿਆਂ 'ਚੋਂ ਹਰਜਿੰਦਰ ਸਿੰਘ, ਬੀਬੀ ਰੁਪਿੰਦਰ ਕੌਰ, ਸਾਬਕਾ ਸਰਪੰਚ ਜਗਦੇਵ ਸਿੰਘ, ਮੈਂਬਰ ਨਛੱਤਰ ਸਿੰਘ, ਸਾਬਕਾ ਪੰਚ ਰਾਮ ਸਿੰਘ, ਸਾਬਕਾ ਪੰਚ ਲਾਭ ਸਿੰਘ ਸੰਧੂ, ਸੰਸਾਰ ਸਿੰਘ, ਜਗਜੀਤ ਸਿੰਘ ਨੰਬਰਦਾਰ, ਲਾਭ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਪਤਵੰਤੇ ਉਨ੍ਹਾਂ ਦੇ ਨਾਲ ਹਨ | ਉਨ੍ਹਾਂ ਦੱਸਿਆ ਕਿ ਕੁਦਰਤੀ ਕਰੋਪੀ ਗੜਿਆਂ ਦੀ ਮਾਰ ਤੋਂ ਬਚਣ ਲਈ ਲੋਕਾਂ ਦੀ ਮਰਿਆਦਾ ਅਨੁਸਾਰ ਪਹਿਲਾਂ ਹੀ 7 ਮਈ ਨੂੰ ਅਖੰਡ ਪਾਠ ਆਰੰਭ ਕਰ ਕੇ 9 ਮਈ ਨੂੰ ਭੋਗ ਵੀ ਪਾ ਦਿੱਤਾ ਗਿਆ ਸੀ | ਜਦ ਕਿ ਹੁਣ ਇਹ ਸਿੱਧੇ ਤੌਰ 'ਤੇ ਗੁਰਦੁਆਰੇ 'ਤੇ ਕਾਬਜ਼ ਹੋਣ ਲਈ ਸਿੱਧੇ ਅਸਿੱਧੇ ਢੰਗ ਵਰਤ ਕੇ ਅੰਦਰ ਦਾਖਲ ਹੋਣਾ ਚਾਹੁੰਦੇ ਹਨ | ਉਨ੍ਹਾਂ ਇਹ ਵੀ ਆਖਿਆ ਕਿ ਜਿਸ ਜਗ੍ਹਾ 'ਤੇ ਲੋਕ ਅੰਦਰ ਦਾਖਲ ਹੋ ਚੁੱਕੇ ਹਨ ਤੇ ਧਰਨਾ ਦੇ ਕੇ ਬੈਠ ਗਏ ਹਨ | ਇੱਥੇ ਹਾਈਕੋਰਟ ਵਲੋਂ ਕਿੱਲਾ ਨੰਬਰ 955 'ਤੇ ਕਿਸੇ ਕਿਸਮ ਦਾ ਖੁੱਲਰ ਨਾ ਪਾਉਣ ਦਾ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ | ਪ੍ਰੰਤੂ ਲੋਕ ਕਿਸੇ ਵੀ ਕਾਨੂੰਨਨ ਪ੍ਰਕਿਰਿਆ ਦੀ ਪ੍ਰਵਾਹ ਨਾ ਕਰਦੇ ਹੋਏ ਇੱਥੇ ਟਕਰਾ ਲਈ ਪੁੱਜ ਚੁੱਕੇ ਹਨ | ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਬਾਹਰ ਇਕੱਠ ਵਿਚ ਚਰਚਾ ਇਹ ਵੀ ਸੁਣੀ ਗਈ ਇਹ ਸਰਸਾ ਸਮੁਦਾਏ ਦੇ ਇਸ਼ਾਰੇ 'ਤੇ ਗੁਰਦੁਆਰੇ ਦੇ ਪ੍ਰਬੰਧ ਖੋਹਣ ਦਾ ਯਤਨ ਕੀਤਾ ਜਾ ਰਿਹਾ ਹੈ | ਦੂਸਰੇ ਪਾਸੇ ਭਿਣਕ ਪੈਂਦਿਆਂ ਹੀ ਉਚੇਚੇ ਤੌਰ 'ਤੇ ਪੁੱਜੇ ਜ਼ਿਲ੍ਹੇ ਦੇ ਕਾਬਲ ਅਧਿਕਾਰੀ ਸੀ.ਆਈ.ਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਦੋਵਾਂ ਧਿਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਆਖਿਆ ਕਿ ਜੇ ਕਿਸੇ ਵੀ ਧਿਰ ਨੇ ਆਪ ਮੁਹਾਰੇ ਵਧੀਕੀ ਕਰਨ ਦਾ ਸਾਹਸ ਕੀਤਾ ਤਾਂ ਉਸ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇਗਾ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੇਕਰ ਪੁਲਿਸ ਸਮੇਂ ਸਿਰ ਨਾ ਪੁੱਜਦੀ ਅਤੇ ਸਖ਼ਤੀ ਨਾ ਕਰਦੀ ਤਾਂ ਵੱਡੇ ਜਾਨੀ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਸੀ ਕੀਤਾ ਜਾ ਸਕਦਾ | ਖ਼ਬਰ ਲਿਖੇ ਜਾਣ ਤੱਕ ਮਾਮਲੇ ਦਾ ਕੋਈ ਹੱਲ ਨਹੀਂ ਸੀ ਨਿਕਲ ਸਕਿਆ |

Ad Position 22
No active advertisement
ਪਿਛਲੀ ਖ਼ਬਰ ਦੋਸਤ ਵਲੋਂ ਭੈਣ ਨੂੰ ਵਰਗਲਾ ਕੇ ਲੈ ਜਾਣ 'ਤੇ ਦੋਸਤ ਨੇ ਫਾਹਾ ਲਾ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਜੈਪੁਰ-ਕੱਟੜਾ ਐਕਸਪ੍ਰੈੱਸਵੇਅ ਖ਼ਿਲਾਫ਼ 12 ਪਿੰਡਾਂ ਦੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ
Ad Position 24
No active advertisement