ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਸ਼ਹਿਣਾ ਤੋਂ ਪੱਖੋ ਕੈਂਚੀਆਂ ਤੱਕ ਦੋ ਸਾਲ ਪਹਿਲਾਂ ਬਣੀ ਸੜਕ ਬੁਰੀ ਤਰ੍ਹਾਂ ਟੱੁਟ ਚੱੁਕੀ ਹੈ ਅਤੇ ਹਰ ਰੋਜ਼ ਟੱੁਟੀ ਸੜਕ ਕਾਰਨ ਹਾਦਸੇ ਵਾਪਰਦੇ ਹਨ | ਪੰਜਾਬ ਨਰਸਿੰਗ ਕਾਲਜ ਨੇੜੇ ਅਤੇ ਭਗਤਪੁਰਾ ਰਜਵਾਹੇ ਨੇੜੇ ਸੜਕ 'ਤੇ ਇੰਨੇ ਵੱਡੇ ਖੱਡੇ ਬਣ ਚੱੁਕੇ ਹਨ ਕਿ ਕਿਸੇ ਵੇਲੇ ਵੀ ਹਾਦਸਾ ਵਾਪਰਨ ਨਾਲ ਮਨੱੁਖੀ ਜਾਨਾਂ ਅਜਾਈਾ ਜਾ ਸਕਦੀਆਂ ਹਨ | ਸੜਕ ਬਣਾਉਣ ਸਮੇਂ ਠੇਕੇਦਾਰ ਵਲੋਂ ਕੋਈ ਮਾਪਦੰਡ ਨਹੀਂ ਰੱਖਿਆ ਗਿਆ ਅਤੇ ਪਹਿਲਾਂ ਬਣੇ ਹੋਏ ਖੱਡਿਆਂ ਨੂੰ ਪੱਥਰ ਨਾਲ ਭਰਨ ਦੀ ਬਿਜਾਏ ਮਿੱਟੀ ਨਾਲ ਹੀ ਭਰ ਕੇ ਲੱੁਕ ਪਾ ਦਿੱਤੀ ਗਈ | ਜਿਸ ਕਾਰਨ ਉਹ ਖੱਡੇ ਦੁਬਾਰਾ ਨਵੀਂ ਬਣੀ ਸੜਕ ਵਿਚ ਪੈਦਾ ਹੋ ਗਏ ਹਨ ਅਤੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਕਈ ਥਾਵਾਂ ਤੋਂ ਸੜਕ ਦਬ ਚੱੁਕੀ ਹੈ ਅਤੇ ਤੇਜ਼ ਰਫ਼ਤਾਰ ਗੱਡੀਆਂ ਅਕਸਰ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਹਨ | ਇਸੇ ਤਰ੍ਹਾਂ ਸੜਕ ਵਿਚਕਾਰ ਬਣਾਈਆਂ ਗਈਆਂ ਸਾਰੀਆਂ ਪੁਲੀਆਂ ਵੀ ਦਬ ਚੱੁਕੀਆਂ ਹਨ | ਬੀਤੀ ਰਾਤ ਪੰਜਾਬ ਨਰਸਿੰਗ ਕਾਲਜ ਨੇੜੇ ਬਣੇ ਖੱਡੇ ਵਿਚ ਤੂੜੀ ਦੀ ਟਰਾਲੀ ਪਲਟ ਜਾਣ ਕਾਰਨ ਦੋਵੇਂ ਪਾਸਿਆਂ ਤੋਂ ਭਾਰੀ ਜਾਮ ਲੱਗ ਗਿਆ | ਤੂੜੀ ਦੀ ਟਰਾਲੀ ਨੂੰ ਜੇ.ਸੀ.ਬੀ ਦੀ ਮਦਦ ਨਾਲ ਸਿੱਧਾ ਕੀਤਾ ਗਿਆ | ਭਾਵੇਂ ਕਿ ਮੱੁਖ ਮੰਤਰੀ ਭਗਵੰਤ ਮਾਨ ਵਲੋਂ ਇਹ ਸੜਕ ਨੂੰ ਚਹੰੁ ਮਾਰਗੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ, ਪਰ ਲੋਕਾਂ ਦੀ ਮੰਗ ਹੈ ਕਿ ਸੜਕ 'ਤੇ ਬਣੇ ਡੰੂਘੇ ਖੱਡਿਆਂ ਨੂੰ ਤੁਰੰਤ ਪੂਰ ਕੇ ਸੜਕੀ ਆਵਾਜਾਈ ਨੂੰ ਸੁਖਾਲਾ ਕੀਤਾ ਜਾਵੇ |