ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਕਾਲੀ ਉਮੀਦਵਾਰ ਅਮਨਦੀਪ ਸਿੰਘ ਨੂੰ ਮਿਲ ਰਿਹਾ ਭਾਰੀ ਸਮਰਥਨ <br/>

Ad Position 21
No active advertisement
ਅਜੀਤ ਡੈਸਕ 24-05-2026
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਮਨਦੀਪ ਸਿੰਘ ਨੂੰ ਵੀ ਇਲਾਕਾ ਭਰ ਵਿਚੋਂ ਭਾਰੀ ਸਮਰਥਨ ਪ੍ਰਾਪਤ ਹੋ ਰਿਹਾ ਹੈ | ਅਮਨਦੀਪ ਦਾ ਨਾਅਰਾ ਹੈ ਸੋਚ ਬਦਲੋ ਪ੍ਰਬੰਧ ਬਦਲੋ | ਨੌਜਵਾਨ ਨਾਲ ਗੱਲਬਾਤ ਕਰਦਿਆਂ ਉਸ ਨੇ ਆਖਿਆ ਕਿ ਮੈਂ ਜਦ ਤੋਂ ਮੰਡੀ ਅੰਦਰ ਸੁਰਤ ਸੰਭਾਲੀ ਹੈ | ਮੰਡੀ ਦਾ ਨਿਕਾਸੀ ਪ੍ਰਬੰਧ ਸੁਲਝਾਉਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤਾਂ ਚੱਲਦੀਆਂ ਰਹੀਆਂ | ਪਰ ਤਕਰੀਬਨ ਤਿੰਨ ਪ੍ਰਧਾਨਾਂ ਦਾ ਕਾਰਜਕਾਲ ਮੈਂ ਦੇਖਿਆ | ਕਿਸੇ ਨੇ ਵੀ ਇੱਥੋਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਵੀ ਜ਼ਰੂਰਤ ਨਹੀਂ ਸਮਝੀ | ਉਸ ਨੇ ਕਿਹਾ ਕਿ ਨਿੱਜੀ ਹਿਤ ਲੋਕ ਸਾਧਦੇ ਰਹੇ ਪ੍ਰੰਤੂ ਮੰਡੀ ਦਾ ਸਹੀ ਵਾਰਸ ਕੋਈ ਨਾ ਬਣਿਆ | ਸਰਕਾਰਾਂ ਨੇ ਗਰਾਂਟਾਂ ਭੇਜਣ ਦੀ ਵੀ ਕੋਈ ਥੋੜ੍ਹਾ ਬਾਕੀ ਨਹੀਂ ਛੱਡੀ | ਪ੍ਰੰਤੂ ਗਰਾਂਟਾਂ ਕਿੱਥੇ ਗਈਆਂ ਇਹ ਲੋਕ ਭਲੀ ਪ੍ਰਕਾਰ ਜਾਣਦੇ ਹਨ | ਇਸ ਨੌਜਵਾਨ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਦੀ ਚੋਣ ਮੁਹਿੰਮ ਦੀ ਅਗਵਾਈ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂ ਮੁੱਢਲੇ ਤੌਰ 'ਤੇ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 43 ਤੋਂ ਬਸਪਾ ਉਮੀਦਵਾਰ ਸਰਬਜੀਤ ਕੌਰ ਨੇ ਰੋਡ ਸ਼ੋਅ ਕੀਤਾ <br/> ਅਗਲੀ ਖ਼ਬਰ ਚੀਫ਼ ਜਸਟਿਸ ਨੇ ਆਨਲਾਈਨ ਮਾਧਿਅਮ ਰਾਹੀਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਦੀ ਸ਼ੋਭਾ ਵਧਾਈ <br/>
Ad Position 24
No active advertisement