ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ਼ਿਵਾਲਿਕ ਪਬਲਿਕ ਸਕੂਲ ਤਪਾ 'ਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 24-05-2026
ਤਪਾ ਮੰਡੀ, 23 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸ਼ਿਵਾਲਿਕ ਪਬਲਿਕ ਸਕੂਲ ਤਪਾ 'ਚ ਵੱਖ-ਵੱਖ ਰੁਚਿਕਰ ਅਤੇ ਸਿੱਖਣਯੋਗ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਤੀਜੀ ਕਲਾਸ ਦੇ ਵਿਦਿਆਰਥੀਆਂ ਲਈ 'ਡਾਇਨ ਟੂ ਸ਼ਾਇਨ' ਗਤੀਵਿਧੀ ਕਰਵਾਈ ਗਈ, ਜਿਸ ਵਿਚ ਬੱਚਿਆਂ ਨੇ ਸਹੀ ਖਾਣ-ਪੀਣ ਦੀਆਂ ਆਦਤਾਂ, ਟੇਬਲ ਮੈਨਰਜ਼ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਚੌਥੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਓਰੀਗਾਮੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਅਤੇ ਕਲਾਤਮਕ ਯੋਗਤਾ ਦਾ ਪ੍ਰਦਰਸ਼ਨ ਕੀਤਾ | ਪਲੇਅ ਵੇ ਅਤੇ ਨਰਸਰੀ ਦੇ ਬੱਚਿਆਂ ਨੇ ਯੇਲੋ ਡੇ ਮਨਾਇਆ, ਜਿੱਥੇ ਬੱਚਿਆਂ ਨੇ ਪੀਲੇ ਰੰਗ ਨਾਲ ਜੁੜੀਆਂ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਰੰਗਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ | ਤੀਜੀ ਤੋਂ ਪੰਜਵੀਂ ਕਲਾਸ ਲਈ ਬੈਗ ਲੈੱਸ ਡੇ ਮਨਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਕਿਤਾਬਾਂ ਤੋਂ ਇਲਾਵਾ ਕਈ ਰਚਨਾਤਮਿਕ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਹਿੱਸਾ ਲਿਆ | ਐਲ.ਕੇ.ਜੀ. ਦੇ ਬੱਚਿਆਂ ਨੇ ਮੈਂਗੋ ਡੇ ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਲੇਮੋਨਡੇ ਦਾ ਆਨੰਦ ਮਾਣਿਆ | ਇਹ ਸਾਰੀਆਂ ਗਤੀਵਿਧੀਆਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਤੇ ਨੈਸ਼ਨਲ ਕਰੀਕੁਲਮ ਫਰੇਮਵਰਕ ਦੀਆਂ ਹਦਾਇਤਾਂ ਅਨੁਸਾਰ ਕਰਵਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ ਵਿਚ ਰਚਨਾਤਮਿਕਤਾ, ਆਤਮਵਿਸ਼ਵਾਸ, ਸੰਚਾਰ ਕੌਸ਼ਲ ਅਤੇ ਜੀਵਨ ਨਾਲ ਜੁੜੇ ਹੁਨਰਾਂ ਦਾ ਵਿਕਾਸ ਕਰਨਾ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਗਰਗ ਨੇ ਦੱਸਿਆ ਕਿ ਸਕੂਲ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਵਿਅਕਤੀਗਤ ਵਿਕਾਸ 'ਤੇ ਵੀ ਖ਼ਾਸ ਧਿਆਨ ਦਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਵੋਟ ਪਾਉਣਾ ਹਰ ਨਾਗਰਿਕ ਦਾ ਅਧਿਕਾਰ ਹੈ, ਪਾਰਟੀਆਂ ਪਿੱਛੇ ਲੜਨਾ ਨਹੀਂ-ਮਾ: ਤੇਜਿੰਦਰ <br/> ਅਗਲੀ ਖ਼ਬਰ ਐਸ.ਬੀ.ਐਸ. ਸਕੂਲ ਵਿਖੇ ਗਣਿਤ ਵਿਸ਼ੇ ਸੰਬੰਧੀ ਗਤੀਵਿਧੀਆਂ ਕਰਵਾਈਆਂ <br/>
Ad Position 24
No active advertisement