03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਾਈਆਂ ਬਣਾਂਵਾਗੇ-ਐਡਵੋਕੇਟ ਗਿੰਦੀ <br/>

Ad Position 21
No active advertisement
ਅਜੀਤ ਡੈਸਕ 14-06-2026
ਹੰਡਿਆਇਆ, 13 ਜੂਨ (ਗੁਰਜੀਤ ਸਿੰਘ ਖੱੁਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਹੰਡਿਆਇਆ ਵਿਖੇ ਪਾਰਟੀ ਜਥੇਬੰਦਕ ਢਾਂਚਾ ਤਿਆਰ ਕਰਨ ਲਈ ਵਾਰਡ ਵਾਈਜ਼ ਮੀਟਿੰਗਾਂ ਕਰ ਰਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਬਰਨਾਲਾ ਦੇ ਇੰਚਾਰਜ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਐਮ.ਪੀ. ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਤੇ ਬਾਪੂ ਤਰਸੇਮ ਸਿੰਘ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ, ਸ਼ਹਿਰਾਂ ਵਿਚ ਵਾਰਡ ਵਾਈਜ਼ ਜਾ ਕੇ ਇਕਾਈਆਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਵਲੋਂ ਵਾਰਡ ਨੰ: 4 ਦੇ ਇਕਾਈ ਪ੍ਰਧਾਨ ਏਕਪ੍ਰੀਤ ਸਿੰਘ ਈਸੂ ਤੇ ਸੀਨੀਅਰ ਮੀਤ ਪ੍ਰਧਾਨ ਗੋਬਿੰਦ ਸਿੰਘ ਮੀਰੀ ਦੀ ਚੋਣ ਕਰ ਕੇ 21 ਮੈਂਬਰੀ ਕਮੇਟੀ ਬਣਾਈ | ਇਸ ਮੌਕੇ ਇਕਾਈ ਪ੍ਰਧਾਨ ਏਕਪ੍ਰੀਤ ਸਿੰਘ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਸਮੇਂ ਪੂਰਨ ਸਿੰਘ ਗੰਡੇ ਵਾਲਾ, ਬੇਅੰਤ ਸਿੰਘ ਗੰਡੇਵਾਲਾ, ਘੁੱਕਾ ਸਿੰਘ, ਮੱਖਣ ਸਿੰਘ, ਰਾਕੇਸ਼, ਸ਼ਨੀ ਸਲਾਨੀ ਪੱਤੀ, ਪੱਪੂ, ਸੋਨੀ, ਜੋਨੀ ਆਦਿ ਸਮੇਤ ਵਰਕਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਐਗਜ਼ੀਬਿਸ਼ਨ-2026 ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਰਾਮਗੜ੍ਹੀਆ ਭਾਈਚਾਰਾ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਖੜ੍ਹਾ-ਬਿੱਟੂ ਦੀਵਾਨਾ <br/>
Ad Position 24
No active advertisement