ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਭੋਗ ਉਪਰੰਤ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਗੁਰਦੁਆਰਾ ਸਾਹਿਬ ਗੁਰੂਸਰ ਕੱਚਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਭੋਗ ਉਪਰੰਤ ਹਜ਼ੂਰੀ ਰਾਗੀ ਜਥਾ ਹਰਵਿੰਦਰ ਸਿੰਘ, ਸਾਹਿਬ ਸਿੰਘ, ਹਰਦੀਪ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ। ਉਪਰੰਤ ਕਥਾ ਵਾਚਕ ਕੁਲਵੰਤ ਸਿੰਘ ਭੈਣੀ ਫੱਤਾ ਨੇ ਕਥਾ ਵਿਚਾਰਾਂ ਰਾਹੀਂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ: ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੁਨੀਆਂ ‘ਤੇ ਲਾਸਾਨੀ ਸ਼ਹੀਦੀ ਹੈ, ਜਿਨ੍ਹਾਂ ਨੇ ਜ਼ੁਲਮ ਖ਼ਿਲਾਫ਼ ਆਪਣਾ ਸਰੀਰ ਵਾਰ ਦਿੱਤਾ। ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਮੱਖਣ ਸਿੰਘ ਭਰੀ, ਜੋਗਿੰਦਰ ਸਿੰਘ ਸਾਹ ਜੀ, ਮੱਖਣ ਸਿੰਘ ਮਹਿਰਮੀਆ, ਗ੍ਰੰਥੀ ਬਲਵਿੰਦਰ ਸਿੰਘ, ਗ੍ਰੰਥੀ ਗੁਰਦੀਪ ਸਿੰਘ, ਗ੍ਰੰਥੀ ਜਸਪਾਲ ਸਿੰਘ, ਬਲਦੇਵ ਸਿੰਘ ਭਰੀ, ਤੇਜਵੀਰ ਸਿੰਘ ਭਰੀ, ਨਿਰੰਜਨ ਸਿੰਘ, ਬਸਾਵਾ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਮੇਟ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਮਨਦੀਪ ਕੌਰ, ਮਨਮੋਹਨ ਸਿੰਘ, ਸਾਬਕਾ ਪੰਚ ਬਲਵੀਰ ਸਿੰਘ, ਦਰਸ਼ਨ ਸਿੰਘ ਸੀ.ਈ., ਕਰਨੈਲ ਸਿੰਘ ਜੀ.ਜੀ., ਸੁਖਵਿੰਦਰ ਸਿੰਘ ਮਠਾੜੂ, ਬੂਟਾ ਸਿੰਘ ਨੰਬਰਦਾਰ, ਮਿੱਠੂ ਸਿੰਘ ਨੰਬਰਦਾਰ, ਦਰਸ਼ਨ ਸਿੰਘ ਚੀਮਾ, ਮਾ: ਸੁਖਦੇਵ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਕਿਲ੍ਹਾ ਪੱਤੀ ਹੰਡਿਆਇਆ ਵਿਖੇ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ। ਭੋਗ ਉਪਰੰਤ ਰਾਗੀ ਬੂਟਾ ਸਿੰਘ ਨੇ ਕੀਰਤਨ ਕੀਤਾ। ਕਵੀਸ਼ਰ ਦਰਸ਼ਨ ਸਿੰਘ ਬਾਲੀਆ ਤੇ ਨਛੱਤਰ ਸਿੰਘ ਹਰੀਗੜ੍ਹ ਨੇ ਗੁਰਇਤਿਹਾਸ ਸੁਣਾ ਕੇ ਗੁਰੂ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗਿੰਦੀ, ਮੱਖਣ ਸਿੰਘ ਮਹਿਰਮੀਆ, ਡਾ: ਜਸਵੀਰ ਸਿੰਘ, ਗੁਰਮੇਲ ਸਿੰਘ ਫ਼ੌਜੀ, ਗੁਰਤੇਜ ਸਿੰਘ ਰਾਣਾ, ਬਾਬਾ ਜੱਗਾ ਸਿੰਘ, ਜੰਗੀਰ ਸਿੰਘ ਫ਼ੌਜੀ, ਡਾ: ਹਰਦੇਵ ਸਿੰਘ ਮਾਨ, ਡਾ: ਕੁਲਦੀਪ ਸਿੰਘ, ਜਗਮੀਤ ਸਿੰਘ ਹੈਪੀ, ਗ੍ਰੰਥੀ ਜਗਸੀਰ ਸਿੰਘ, ਗੁਰਦੀਪ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ। ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸੇ ਤਰ੍ਹਾਂ ਬਾਬਾ ਵਿਸ਼ਵਕਰਮਾ ਭਵਨ ਹੰਡਿਆਇਆ ਵਿਖੇ ਰਾਮਗੜ੍ਹੀਆ ਭਲਾਈ ਸੰਸਥਾ ਦੇ ਸਹਿਯੋਗ ਨਾਲ ਧੰਨ ਮਾਤਾ ਸਾਹਿਬ ਕੌਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵਲੋਂ ਲਗਾਤਾਰ 40 ਦਿਨ ਪਾਠ ਕਰਨ ਉਪਰੰਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸੇ ਤਰ੍ਹਾਂ ਪਿੰਡ ਖੁੱਡੀ ਖ਼ੁਰਦ ਵਿਖੇ ਸ਼ਹੀਦੀ ਦਿਹਾੜੇ ਮੌਕੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ।
ਹੰਡਿਆਇਆ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
ਅਜੀਤ ਡੈਸਕ
19-06-2026